FacebookTwitterg+Mail

B'Day Spl : ਆਲੋਕ ਨਾਥ 'ਤੇ ਲੱਗੇ ਇਸ ਗੰਭੀਰ ਦੋਸ਼ ਨੇ ਜ਼ਿੰਦਗੀ 'ਚ ਖੜ੍ਹਾ ਕੀਤਾ ਸੀ ਬਵਾਲ

alok nath birthday special unknown facts about life
10 July, 2019 12:18:55 PM

ਮੁੰਬਈ (ਬਿਊਰੋ) — ਬਾਲੀਵੁੱਡ ਤੇ ਟੀ. ਵੀ. ਦੇ ਸੰਸਕਾਰੀ ਬਾਬੂ ਅਲੋਕ ਨਾਥ ਦਾ ਅੱਜ 63ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 10 ਜੁਲਾਈ 1956 ਨੂੰ ਬਿਹਾਰ 'ਚ ਹੋਇਆ। ਆਲੋਕ ਨਾਥ ਨੇ ਜ਼ਿਆਦਾਤਰ ਫਿਲਮਾਂ ਤੇ ਸੀਰੀਅਲ 'ਚ 'ਬਾਬੂ ਜੀ' ਦਾ ਕਿਰਦਾਰ ਨਿਭਾਇਆ। ਇਸ ਵਜ੍ਹਾ ਕਰਕੇ ਲੋਕ ਉਨ੍ਹਾਂ ਨੂੰ ਸੰਸਕਾਰੀ ਬਾਬੂ ਆਖਣ ਲੱਗੇ। ਖਾਸ ਗੱਲ ਹੈ ਕਿ ਆਲੋਕ ਨਾਥ ਨੇ ਜਿੰਨੀ ਸ਼ੌਹਰਤ ਸਿਨੇਮਾਜਗਤ 'ਚ ਹਾਸਲ ਕੀਤੀ ਹੈ, ਉਨ੍ਹੀ ਹੀ ਸ਼ੌਹਰਤ ਛੋਟੇ ਪਰਦੇ ਤੋਂ ਵੀ ਖੱਟੀ ਹੈ। 

Punjabi Bollywood Tadka

ਦਿੱਲੀ 'ਚ ਬੀਤਿਆ ਬਚਪਨ
ਆਲੋਕ ਨਾਥ ਦਾ ਬਚਪਨ ਦਿੱਲੀ 'ਚ ਹੀ ਬੀਤਿਆ। ਸ਼ੁਰੂਆਤ ਤੋਂ ਹੀ ਆਲੋਕ ਨਾਥ ਦਾ ਐਕਟਿੰਗ ਪ੍ਰਤੀ ਰੁਝਾਨ ਸੀ। ਉਨ੍ਹਾਂ ਦੇ ਪਿਤਾ ਡਾਕਟਰ ਸਨ ਅਤੇ ਮਾਂ ਟੀਚਰ। ਪਰਿਵਾਰ ਦੇ ਆਰਥਿਕ ਹਾਲਾਤ ਠੀਕ ਨਹੀਂ ਸਨ। 

Punjabi Bollywood Tadka

'ਗਾਂਧੀ' ਨਾਲ ਕੀਤੀ ਫਿਲਮੀ ਕਰੀਅਰ ਦੀ ਸ਼ੁਰੂਆਤ
ਆਲੋਕ ਨਾਥ ਨੇ ਸਾਲ 1982 'ਚ 'ਗਾਂਧੀ' ਫਿਲਮ ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਹ ਫਿਲਮ ਲੋਕਾਂ ਵਲੋਂ ਕਾਫੀ ਪਸੰਦ ਕੀਤੀ ਗਈ। ਇਥੋ ਤੱਕ ਕੀ ਫਿਲਮ ਨੂੰ ਐਕਡਮੀ ਐਵਾਰਡ ਫਾਰ ਬੈਸਟ ਪਿਕਚਰ ਵੀ ਮਿਲਿਆ। ਇਸ ਤੋਂ ਬਾਅਦ 'ਅਮਰ ਜਯੋਤੀ', 'ਮਸ਼ਾਲ', 'ਸਾਰਾਂਸ਼' ਅਤੇ 'ਆਪ ਕੀ ਆਵਾਜ਼' ਵਰਗੀਆਂ ਕਈ ਫਿਲਮਾਂ ਕੀਤੀਆਂ। 

Punjabi Bollywood Tadka

ਪਿਤਾ ਦੇ ਕਿਰਦਾਰਾਂ ਨਾਲ ਖੱਟੀ ਸ਼ੌਹਰਤ
ਆਲੋਕ ਨਾਥ ਨੂੰ ਸੂਰਜ ਬੜਜਾਤਿਆ ਤੇ ਰਾਜਸ਼੍ਰੀ ਪ੍ਰੋਡਕਸ਼ਨ 'ਚ ਨਿਭਾਏ ਪਿਤਾ ਦੇ ਕਿਰਦਾਰ ਨੇ ਫਿਲਮ ਇੰਡਸਟਰੀ 'ਚ ਮਸ਼ਹੂਰ ਕੀਤਾ। ਇਨ੍ਹਾਂ ਫਿਲਮਾਂ 'ਚ 'ਹਮ ਸਾਥ-ਸਾਥ ਹੈਂ', 'ਹਮ ਆਪਕੇ ਹੈਂ ਕੌਣ' ਅਤੇ 'ਮੈਂਨੇ ਪਿਆਰ ਕਿਆ' ਵਰਗੀਆਂ ਫਿਲਮਾਂ ਸ਼ਾਮਲ ਹਨ। ਇਨ੍ਹਾਂ ਸਾਰੀਆਂ ਫਿਲਮਾਂ ਨੇ ਆਲੋਕ ਨਾਥ ਨੂੰ ਸੰਸਕਾਰੀ ਬਾਬੂ ਦੇ ਰੂਪ 'ਚ ਮਸ਼ਹੂਰ ਕੀਤਾ।

Punjabi Bollywood Tadka

ਛੋਟੇ ਪਰਦੇ 'ਤੇ ਮਾਰੀਆਂ ਵੱਡੀਆਂ ਮੱਲਾਂ
ਜਿਵੇਂ ਆਲੋਕ ਨਾਥ ਨੇ ਵੱਡੇ ਪਰਦੇ 'ਤੇ ਪਿਤਾ ਦੇ ਕਿਰਦਾਰ ਨਿਭਾ ਕੇ ਸਫਲਤਾ ਦੀਆਂ ਨਵੀਆਂ ਸ਼ਿਖਰਾਂ ਨੂੰ ਛੂਹਿਆ, ਉਸੇ ਤਰ੍ਹਾਂ ਟੀ. ਵੀ. ਇੰਡਸਟਰੀ 'ਚ ਵੀ ਪ੍ਰਸਿੱਧੀ ਖੱਟੀ? 'ਬੁਨਿਆਦ', 'ਭਾਰਤ ਏਕ ਖੋਜ', 'ਵੋ ਰਹਿਣੇ ਵਾਲੀ ਮਹਿਲੋਂ ਕੀ', 'ਸਪਨਾ ਬਾਬੁਲ ਕਾ ਬਿਦਾਈ' ਅਤੇ 'ਜਹਾਂ ਮੈਂ ਘਰ ਘਰ ਖੇਲੀ' ਸੀਰੀਅਲ ਸ਼ਾਮਲ ਹਨ।

Punjabi Bollywood Tadka

ਵਿਵਾਦ ਨਾਲ ਗੂੜ੍ਹਾ ਰਿਸ਼ਤਾ
ਆਲੋਕ ਨਾਥ ਦਾ ਵਿਵਾਦਾਂ ਨਾਲ ਵੀ ਗੂੜ੍ਹਾ ਰਿਸ਼ਤਾ ਰਿਹਾ ਹੈ। ਆਲੋਕ ਨਾਥ ਦੇ ਨਾਲ ਕੰਮ ਕਰ ਚੁੱਕੀ ਪ੍ਰੋਡਿਊਸਰ ਵਿਨਤਾ ਨੰਦਾ ਨੇ ਉਨ੍ਹਾਂ 'ਤੇ ਰੇਪ ਦਾ ਦੋਸ਼ ਲਾਇਆ ਸੀ। ਵਿਨਤਾ ਨੇ ਫੇਸਬੁੱਕ 'ਤੇ ਪੋਸਟ ਸ਼ੇਅਰ ਕਰਕੇ ਆਲੋਕ ਨਾਥ 'ਤੇ ਇਹ ਦੋਸ਼ ਲਾਏ ਸਨ। ਹਾਲਾਂਕਿ ਆਲੋਕ ਨਾਥ ਕੋਰਟ ਤੋਂ ਹੁਣ ਬਰੀ ਹੋ ਚੁੱਕੇ ਹਨ।

Punjabi Bollywood Tadka


Tags: Alok NathHappy BirthdayGandhiFaasleSaaranshRishteySapna Babul Ka BidaaiYahaaan Main Ghar Ghar KheliYeh Rishta Kya Kehlata Hai

Edited By

Sunita

Sunita is News Editor at Jagbani.