FacebookTwitterg+Mail

ਕਿਡਨੀ 'ਚ ਸਟੋਨ ਦੀ ਸਮੱਸਿਆ ਕਾਰਨ ਐਲੀ ਗੋਨੀ ਹਸਪਤਾਲ 'ਚ ਹੋਏ ਭਰਤੀ

aly goni kidney stones
29 June, 2018 04:51:54 PM

ਮੁੰਬਈ(ਬਿਊਰੋ)— ਟੀ. ਵੀ. ਸੀਰੀਅਲ 'ਯੇ ਹੈ ਮਹੱਬਤੇਂ' ਆਪਣੇ ਟਵਿਸਟ ਤੇ ਟਰਨ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹਿੰਦਾ ਹੈ ਪਰ ਇਸ ਵਾਰ ਤਾਂ ਸ਼ੋਅ ਦੇ ਇਕ ਕਲਾਕਰ ਨੂੰ ਲੈ ਕੇ ਬੁਰੀ ਖਬਰ ਸਾਹਮਣੇ ਆਈ ਹੈ। ਅਸਲ 'ਚ ਸ਼ੋਅ 'ਚ ਰੋਮੀ ਭੱਲਾ ਦਾ ਕਿਰਦਾਰ ਨਿਭਾਉਣ ਵਾਲੇ ਐਲੀ ਗੋਨੀ ਹਸਪਤਾਲ 'ਚ ਭਰਤੀ ਹੈ। ਐਲੀ ਨੇ ਆਪਣੇ ਇੰਸਟਾਗ੍ਰਾਮ ਸਟੋਰ 'ਤੇ ਹਸਪਤਾਲ ਦੇ ਬੈੱਡ 'ਤੇ ਲੇਟਿਆ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਸ ਤਸਵੀਰ ਨਾਲ ਇਹ ਵੀ ਦੱਸਿਆ ਹੈ ਕਿ ਉਸ ਨੂੰ ਕਿਡਨੀ ਦੇ ਸਟੋਨ ਦੀ ਸਮੱਸਿਆ ਹੈ ਤੇ ਇਸ ਕਰਕੇ ਉਸ ਨੂੰ ਕਾਫੀ ਦਰਦ ਸਹਿਣਾ ਪੈ ਰਿਹਾ ਹੈ। ਉਂਝ ਕੁਝ ਦਿਨ ਪਹਿਲਾਂ ਵੀ ਐਲੀ ਹਸਪਤਾਲ 'ਚ ਭਰਤੀ ਹੋਏ ਸਨ। ਰਮਜਾਨ ਦੌਰਾਨ ਉਨ੍ਹਾਂ ਨੇ ਇੰਸਟਾਗ੍ਰਾਮ ਦੇ ਜ਼ਰੀਏ ਫੈਨਜ਼ ਨੂੰ ਦੱਸਿਆ ਸੀ ਕਿ ਉਸ ਦੇ ਨੱਕ ਦੀ ਸਰਜਰੀ ਹੋਈ ਹੈ। ਫਿਲਹਾਲ ਸਾਰੇ ਐਲੀ ਦੀ ਸਿਹਤ 'ਚ ਸੁਧਾਰ ਹੋਣ ਦੀ ਸ਼ੁੱਭਕਾਮਨਾਵਾਂ ਕਰ ਰਹੇ ਹਨ। 
Punjabi Bollywood Tadka
ਕਰਨ ਪਟੇਲ ਦੀ ਪਤਨੀ ਦਾ ਹੋਇਆ ਮਿਸਕੈਰੇਜ਼
ਜਿਥੇ ਇਕ ਪਾਸੇ ਐਲੀ ਬੀਮਾਰ ਹੈ ਤੇ ਦੂਜੇ ਪਾਸੇ ਸ਼ੋਅ 'ਚ ਉਸ ਦੇ ਵੱਡੇ ਭਰਾ ਦਾ ਕਿਰਦਾਰ ਨਿਭਾਉਣ ਵਾਲੇ ਮਸ਼ਹੂਰ ਟੀ. ਵੀ. ਸਟਾਰ ਕਰਨ ਪਟੇਲ ਲਈ ਵੀ ਹਾਲ ਹੀ 'ਚ ਬੁਰੀ ਖਬਰ ਆਈ ਸੀ। ਅਸਲ 'ਚ ਕਰਨ ਪਟੇਲ ਦੀ ਪਤਨੀ ਅੰਕਿਤਾ ਭਾਰਗਵ ਦਾ ਮਿਸਕੈਰੇਜ਼ ਹੋ ਗਿਆ ਸੀ।


Tags: Aly GoniYeh Hai MohabbateinKidney StonesRomi AkaNose SurgeryHospital

Edited By

Sunita

Sunita is News Editor at Jagbani.