FacebookTwitterg+Mail

ਅਮੇਜ਼ਨ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨੂੰ ਦੇਖ ਸਿਤਾਰਿਆਂ ਨੇ ਕੀਤੀ ਇਹ ਅਪੀਲ

amazon rainforest fires
22 August, 2019 02:45:58 PM

ਨਵੀਂ ਦਿੱਲੀ (ਬਿਊਰੋ) — ਦੱਖਣੀ ਅਮਰੀਕੀ ਦੇਸ਼ ਬ੍ਰਾਜ਼ੀਲ 'ਚ ਅਮੇਜ਼ਨ ਦੇ ਜੰਗਲਾਂ 'ਚ ਭਿਆਨਕ ਅੱਗ ਲੱਗ ਗਈ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਰੇਨ ਫੌਰੇਸਟ ਹੈ। ਹਾਲਾਂਕਿ ਇਸ ਰੇਨ ਫੌਰੇਸਟ 'ਚ ਪਹਿਲਾਂ ਵੀ ਕਈ ਵਾਰ ਅੱਗ ਲੱਗਣ ਦੀਆਂ ਖਬਰਾਂ ਆ ਚੁੱਕੀਆਂ ਹਨ ਪਰ ਇਸ ਵਾਰ ਇਹ ਮਾਮਲਾ ਇੰਨਾ ਵੱਡਾ ਹੋ ਗਿਆ ਹੈ ਕਿ ਬ੍ਰਾਜ਼ੀਲ ਦਾ ਸਾਓ ਪਾਓਲੋ ਧੁੰਧ ਕਾਰਨ ਹਨ੍ਹੇੇਰੇ 'ਚ ਡੁੱਬ ਗਿਆ ਹੈ। ਅਮੇਜ਼ਨ, ਪਲੇਨੇਟ ਦਾ 20 ਪ੍ਰਤੀਸ਼ਤ ਆਕਸੀਜ਼ਨ ਬਣਾਉਂਦੇ ਹਨ। ਇਥੇ 16 ਦਿਨਾਂ ਤੋਂ ਅੱਗ ਦੇ ਲੱਗੇ ਰਹਿਣ ਨਾਲ ਦੁਨੀਆ ਦੇ ਵਾਤਾਵਰਣ ਲਈ ਬਹੁਤ ਭਿਆਨਕ ਹੈ। ਪੂਰੇ ਮਾਮਲੇ 'ਤੇ ਹੁਣ ਤੱਕ ਅੰਤਰ ਰਾਸ਼ਟਰੀ ਮੀਡੀਆ ਨੇ ਵੀ ਖਾਸ ਧਿਆਨ ਨਹੀਂ ਦਿੱਤਾ ਹੈ। ਘਟਨਾ ਦੀ ਗੰਭੀਰਤਾ ਨੂੰ ਲੈ ਕੇ ਕਈ ਬਾਲੀਵੁੱਡ ਸਿਤਾਰਿਆਂ ਨੇ ਆਵਾਜ਼ ਚੁੱਕੀ ਹੈ ਅਤੇ ਨਾਲ ਹੀ ਮੀਡੀਆ ਨੂੰ ਇਸ ਮਾਮਲੇ 'ਤੇ ਫੋਕਸ ਕਰਨ ਦੀ ਅਪੀਲ ਵੀ ਕੀਤੀ ਹੈ।

 

ਅਦਾਕਾਰਾ ਦਿਸ਼ਾ ਪਾਟਨੀ ਨੇ ਲਿਖਿਆ, ''ਭਿਆਨਕ ਹੈ ਅਮੇਜ਼ਨ ਦੇ ਜੰਗਲ 'ਚ ਅੱਗ। ਪਲੇਨਟ 'ਚ 20 ਪ੍ਰਤੀਸ਼ਤ ਆਕਸੀਜ਼ਨ ਇਥੋ ਤਿਆਰ ਹੁੰਦੀ ਹੈ। ਬੀਤੇ 16 ਦਿਨਾਂ ਤੋਂ ਇਥੇ ਅੱਗ ਲੱਗੀ ਹੋਈ ਹੈ। ਇਸ 'ਤੇ ਕੋਈ ਮੀਡੀਆ ਕਵਰੇਜ਼ ਨਹੀਂ ਹੋ ਰਹੀ ਹੈ। ਕਿਉਂ?''

 

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਜੰਗਲ 'ਚ ਲੱਗੀ ਅੱਗ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਅਮੇਜ਼ਨ ਦੇ ਜੰਗਲ ਬੀਤੇ ਹਫਤੇ ਤੋਂ ਸੜ੍ਹ ਰਿਹਾ ਹੈ। ਇਹ ਸੱਚ 'ਚ ਡਰਾਉਣੀ ਖਬਰ ਹੈ। ਮੈਂ ਉਮੀਦ ਕਰਾਂਗੀ ਮੀਡੀਆ ਇਸ 'ਤੇ ਜ਼ਿਆਦਾ ਅਟੈਂਸ਼ਨ (ਧਿਆਨ) ਦੇਵੇ। #saveamazon''।

Punjabi Bollywood Tadka
ਅਰਜੁਨ ਕਪੂਰ ਨੇ ਲਿਖਿਆ, ''ਅਮੇਜ਼ਨ ਰੇਨ ਫੌਰੇਸਟ 'ਚ ਅੱਗ, ਇਹ ਬਹੁਤ ਹੀ ਭਿਆਨਕ ਖਬਰ ਹੈ। ਮੈਂ ਇਹ ਸੋਚ ਵੀ ਨਹੀਂ ਸਕਦਾ ਕਿ ਇਸ ਦਾ ਅਸਰ ਪੂਰੀ ਦੁਨੀਆ ਦੇ ਵਾਤਾਵਰਣ 'ਤੇ ਕੀ ਹੋਵੇਗਾ। ਇਹ ਬਹੁਤ ਹੀ ਦੁਖਦਾਇਕ ਹੈ। #PrayforAmazons''।

 

ਅਮੇਜ਼ਨ ਤੇ ਰੇਂਡਾਨੀਆ ਦੇ ਸੂਬਿਆਂ 'ਚ ਲੱਗੀ ਅੱਗ ਨਾਲ ਨਿਕਲਣ ਵਾਲੀਆਂ ਤੇਜ਼ ਹਵਾਵਾਂ ਨੇ 2,700 ਕਿਲੋ ਮੀਟਰ ਦੇ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਸੋਸ਼ਲ ਮੀਡੀਆ 'ਤੇ ਇਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। 

 


Tags: Amazon Rainforest FiresAnushka SharmaArjun KapoorGigi HadidSave Amazon

Edited By

Sunita

Sunita is News Editor at Jagbani.