FacebookTwitterg+Mail

ਸਾਊਥ ਫਿਲਮਾਂ ਦੇ ਅਭਿਨੇਤਾ ਅੰਬਰੀਸ਼ ਦਾ ਹੋਇਆ ਦਿਹਾਂਤ

ambareesh
25 November, 2018 04:12:11 PM

ਮੁੰਬਈ (ਬਿਊਰੋ)- ਸਾਊਥ ਫਿਲਮਾਂ ਦੇ ਅਭਿਨੇਤਾ ਅਤੇ ਸਾਬਕਾ ਯੂਨੀਅਨ ਮੰਤਰੀ ਅੰਬਰੀਸ਼ ਦਾ 66 ਸਾਲ ਦੀ ਉਮਰ 'ਚ ਕਾਰਡਿਕ ਅਰੈੱਸਟ ਨਾਲ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਨਾਲ ਸਾਊਥ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਬੀਤੇ ਦਿਨੀਂ ਸਾਹ ਲੈਣ ਦੀ ਸਮੱਸਿਆ ਦੇ ਚਲਦਿਆਂ ਉਨ੍ਹਾਂ ਨੂੰ ਬੈਂਗਲੁਰੂ ਸਥਿਤ ਵਿਕਰਮ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਅਭਿਨੇਤਰੀ ਸੂਮਲਾਥਾ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦਾ ਇਕ ਬੇਟਾ ਅਭਿਸ਼ੇਕ ਹੈ।

ਅੰਬਰੀਸ਼ ਦਾ ਜਨਮ 29 ਮਈ, 1952 ਨੂੰ ਕਰਨਾਟਕਾ 'ਚ ਹੋਇਆ ਸੀ। ਉਨ੍ਹਾਂ ਨੂੰ ਰੇਬੇਲ ਸਟਾਰ ਦੇ ਨਾਂ ਵਜੋਂ ਜਾਣਿਆ ਜਾਂਦਾ ਸੀ। 1972 'ਚ ਫਿਲਮ 'ਨਗਰਾਹਵੂ' ਨਾਲ ਉਨ੍ਹਾਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਆਪਣੇ ਸ਼ਾਨਦਾਰ ਕਰੀਅਰ ਦੌਰਾਨ ਉਨ੍ਹਾਂ ਕਰੀਬ 200 ਫਿਲਮਾਂ 'ਚ ਕੰਮ ਕੀਤਾ। ਇਸ ਤੋਂ ਬਾਅਦ ਉਹ ਰਾਜਨੀਤੀ 'ਚ ਆ ਗਏ ਅਤੇ ਇੱਥੇ ਵੀ ਉਨ੍ਹਾਂ ਦਾ ਕਰੀਅਰ ਸ਼ਾਨਦਾਰ ਰਿਹਾ। ਸਾਲ 1994 'ਚ ਉਨ੍ਹਾਂ ਕਾਗਰਸ 'ਚ ਸ਼ਾਮਲ ਹੋਏ। ਉਹ ਤਿੰਨ ਵਾਰ ਲੋਕ ਸਭਾ ਦੇ ਮੈਬਰ ਤੇ ਸੂਬਾ ਮੰਤਰੀ ਰਹਿ ਚੁੱਕੇ ਸਨ। ਉਨ੍ਹਾਂ ਦੇ ਦਿਹਾਂਤ 'ਤੇ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਤੇ ਕਮਲ ਹਾਸਨ ਨੇ ਸੋਸ਼ਲ ਮੀਡੀਆ 'ਤੇ ਦੁੱਖ ਪ੍ਰਗਟਾਇਆ ਹੈ।


Tags: Ambareesh Death Vikram Hospital Cardiac Arrest Rajinikanth South Actor

Edited By

Kapil Kumar

Kapil Kumar is News Editor at Jagbani.