FacebookTwitterg+Mail

ਉਡੀਕਾਂ ਖਤਮ, ਰਿਲੀਜ਼ ਹੋਇਆ 'ਚੰਡੀਗੜ੍ਹ...' ਦਾ ਪਹਿਲਾ ਗੀਤ 'ਅੰਬਰਸਰ ਦੇ ਪਾਪੜ' (ਵੀਡੀਓ)

ambarsar de papad song
06 May, 2019 06:20:23 PM

ਜਲੰਧਰ (ਬਿਊਰੋ) — ਓਮਜੀ ਗਰੁੱਪ ਵੱਲੋਂ 24 ਮਈ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਪਹਿਲਾ ਗੀਤ 'ਅੰਬਰਸਰ ਦੇ ਪਾਪੜ' ਅੱਜ ਯਾਨੀ 6 ਮਈ ਨੂੰ ਰਿਲੀਜ਼ ਹੋ ਚੁੱਕਾ ਹੈ। ਦੱਸ ਦਈਏ ਕਿ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਨਾਲ ਪਹਿਲੀ ਵਾਰ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਕੈਮਿਸਟਰੀ ਪਰਦੇ 'ਤੇ ਦੇਖਣ ਨੂੰ ਮਿਲ ਰਹੀ ਹੈ। ਦੋਵਾਂ ਦੀ ਕੈਮਿਸਟਰੀ ਨੂੰ ਫਿਲਮੀ ਪਰਦੇ 'ਤੇ ਦੇਖਣ ਲਈ ਫੈਨਜ਼ ਕਾਫੀ ਬੇਤਾਬ ਹਨ। ਰਿਲੀਜ਼ ਹੋਏ ਫਿਲਮ ਦੇ ਪਹਿਲੇ ਗੀਤ 'ਅੰਬਰਸਰ ਦੇ ਪਾਪੜ' 'ਚ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲਦੀ ਹੈ। ਫਿਲਮ ਦੇ ਇਸ ਗੀਤ ਨੂੰ ਗਿੱਪੀ ਗਰੇਵਾਲ ਤੇ ਸੁਰਾਂ ਦੀ ਮੱਲਿਕਾ ਸੁਨਿਧੀ ਚੌਹਾਨ ਨੇ ਆਪਣੀ ਮਿੱਠੜੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਹਾਲਾਂਕਿ ਗੀਤ ਨੂੰ ਮਨਿੰਦਰ ਕੈਲੇ ਨੇ ਕਲਮਬੱਧ ਕੀਤਾ ਹੈ, ਜਿਸ ਦਾ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। 

ਦੱਸ ਦਈਏ ਕਿ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ ਦੇ ਗੀਤ 'ਅੰਬਰਸਰ ਦੇ ਪਾਪੜ' ਨੂੰ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ 'ਤੇ ਫਿਲਮਾਇਆ ਗਿਆ ਹੈ। ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਏ ਫਿਲਮ ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ ਲਿਓਸਟਰਾਈਡ ਐਂਟਰਟੇਨਮੈਂਟ ਤੇ ਡ੍ਰੀਮ ਬੁੱਕ ਪ੍ਰੋਡਕਸਨ ਦੀ ਸਾਂਝੀ ਪੇਸਕਸ਼ ਹੈ, ਜਿਸ ਨੂੰ ਸੁਮੀਤ ਦੱਤ, ਅਨੁਪਮਾ ਕਾਟਕਰ ਤੇ ਈਆਰਾ ਦੱਤ ਨੇ ਪ੍ਰੋਡਿਊਸ ਕੀਤਾ ਹੈ। ਕਰਨ. ਆਰ. ਗੁਲੀਆਨੀ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਅਤੇ ਨਰੇਸ਼ ਕਥੂਰੀਆ ਨੇ ਡਾਇਲਾਗਸ ਤੇ ਸਕ੍ਰੀਨਪਲੇਅ ਲਿਖੇ ਹਨ।   


Tags: Chandigarh Amritsar ChandigarhGippy GrewalSargun MehtaSunidhi ChohanTimes MusicSumit DuttKaran R GulianiEara DuttNaresh KathooriaPunjabi Movie Song

Edited By

Lakhan

Lakhan is News Editor at Jagbani.