FacebookTwitterg+Mail

ਬੁਆਏਫਰੈਂਡ ਨਾਲ ਅਜਿਹੀ ਤਸਵੀਰ ਸ਼ੇਅਰ ਕਰ ਚਰਚਾ 'ਚ ਅੰਬਰ ਹਰਡ

    1/2
29 April, 2017 12:29:40 PM
ਮੁੰਬਈ— ਹਾਲੀਵੁੱਡ ਅਭਿਨੇਤਰੀ ਅੰਬਰ ਹਰਡ ਆਪਣੇ ਪਤੀ ਤੋਂ ਅਲੱਗ ਹੋਣ ਤੋਂ ਬਾਅਦ ਕਾਫੀ ਖੁਸ਼ ਲੱਗ ਰਹੀ ਹੈ। ਉਹ ਇਨ੍ਹੀਂ ਦਿਨੀਂ ਅਰਬਪਤੀ ਐਲਨ ਮਸਕ ਨੂੰ ਡੇਟ ਕਰ ਰਹੀ ਹੈ ਪਰ ਹਾਲ ਹੀ 'ਚ ਦੋਵਾਂ ਨੇ ਆਪਣੇ ਰਿਲੇਸ਼ਨਸ਼ਿਪ ਨੂੰ ਕਨਫਰਮ ਕੀਤਾ ਹੈ। ਅੰਬਰ ਹਰਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਐਲਨ ਮਸਕ ਨਾਲ ਇਕ ਇੰਟੀਮੇਟ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਮਸਕ ਦੇ ਗੱਲ 'ਤੇ ਲਿਪਸਟਿਕ ਕਿੱਸ ਦਾ ਨਿਸ਼ਾਨ ਵੀ ਦਿਖ ਰਿਹਾ ਹੈ।
ਦੱਸਣਯੋਗ ਹੈ ਕਿ ਐਲਨ ਮਸਕ ਨੇ ਵੀ ਅੰਬਰ ਦੀ ਇਕ ਤਸਵੀਰ ਆਪਣੇ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਆਮ ਤੌਰ 'ਤੇ ਐਲਨ ਮਸਕ ਇਸ ਤਰ੍ਹਾਂ ਦੀਆਂ ਇੰਟੀਮੇਟ ਤਸਵੀਰਾਂ ਆਪਣੇ ਅਕਾਊਂਟ 'ਤੇ ਸ਼ੇਅਰ ਨਹੀਂ ਕਰਦੇ ਪਰ ਇਸ ਵਾਰ ਅੰਬਰ ਹਰਡ ਦੀ ਇੰਟੀਮੇਟ ਤਸਵੀਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਅੰਬਰ ਹਰਡ ਤੇ ਐਲਨ ਮਸਕ ਵਿਚਾਲੇ ਅਫੇਅਰ ਦੀਆਂ ਖਬਰਾਂ ਨੇ ਉਦੋਂ ਜ਼ੋਰ ਫੜਿਆ, ਜਦੋਂ ਪਿਛਲੇ ਸਾਲ ਕਈ ਇਵੈਂਟਸ 'ਚ ਦੋਵਾਂ ਨੂੰ ਇਕੱਠਿਆਂ ਦੇਖਿਆ ਗਿਆ।

Tags: Amber Heard Boyfriend Elon Musk ਅੰਬਰ ਹਰਡ ਬੁਆਏਫਰੈਂਡ ਐਲਨ ਮਸਕ