ਮੁੰਬਈ— ਬਾਲੀਵੁੱਡ ਅਭਿਨੇਤਰੀ ਅਮਿਸ਼ਾ ਪਟੇਲ ਦਾ ਨਾਂ ਅਜਿਹੀਆਂ ਅਭਿਨੇਤਰੀਆਂ 'ਚ ਸ਼ੁਮਾਰ ਹੈ ਜਿਨ੍ਹਾਂ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਸੁਪਰਹਿੱਟ ਫਿਲਮਾਂ ਨਾਲ ਕੀਤੀ ਸੀ। ਅੱਜ ਅਮੀਸ਼ਾ ਆਪਣਾ 41ਵਾਂ ਜਨਮਦਿਨ ਮਨਾ ਰਹੀ ਹੈ। ਗੁਜਰਾਤੀ ਪਰਿਵਾਰ 'ਚ ਜਨਮੀ ਅਮਿਸ਼ਾ ਨੇ ਸਾਲ 2000 'ਚ ਫਿਲਮ 'ਕਹੋ ਨਾ ਪਿਆਰ ਹੈ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ।
ਇਸ ਫਿਲਮ ਦੇ ਹਿੱਟ ਹੋਣ ਤੋਂ ਬਾਅਦ ਉਨ੍ਹਾਂ 2001 'ਚ ਫਿਲਮ 'ਗਦਰ' ਨਾਲ ਫਿਲਮ ਇੰਡਸਟ੍ਰੀ 'ਚ ਧਮਾਲਾਂ ਪਾ ਦਿੱਤੀਆਂ ਸਨ।
2002 'ਚ ਅਮਿਸ਼ਾ ਨੇ ਬੋਬੀ ਦਿਉਲ ਦੇ ਨਾਲ ਫਿਲਮ 'ਹਮਰਾਜ' 'ਚ ਨਜ਼ਰ ਆਈ ਸੀ। ਲਗਾਤਾਰ ਤਿੰਨ ਹਿੱਟ ਫਿਲਮਾਂ ਦੇਣ ਤੋਂ ਬਾਅਦ ਕਿਸੇ ਕਾਰਨ ਅਮਿਸ਼ਾ ਦਾ ਫਿਲਮੀ ਕੈਰੀਅਰ ਖਤਮ ਹੋ ਗਿਆ।
ਅਮਿਸ਼ਾ ਨੇ ਸਾਲ 2005 'ਚ ਆਮਿਰ ਖਾਨ ਨਾਲ ਫਿਲਮ 'ਮੰਗਲ ਪਾਂਡੇ' 'ਚ ਨਜ਼ਰ ਆਈ ਸੀ ਪਰ ਇਹ ਫਿਲਮ ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਦਿਖਾ ਪਾਈ। ਇਸ ਤੋਂ ਬਾਅਦ ਅਮਿਸ਼ਾ 'ਰੇਸ 2' ਵਰਗੀ ਹਿੱਟ ਫਿਲਮ 'ਚ ਅਹਿਮ ਕਿਰਦਾਰ 'ਚ ਨਜ਼ਰ ਆਈ ਸੀ ਪਰ ਇਨ੍ਹਾਂ ਫਿਲਮਾਂ 'ਚ ਸਾਈਡ ਰੋਲ ਦੀ ਵਜ੍ਹਾ ਕਰਕੇ ਅਮਿਸ਼ਾ ਨੂੰ ਖਾਸ ਪਹਿਚਾਣ ਨਹੀਂ ਮਿਲ ਪਾਈ ਸੀ।
ਇਸ ਤੋਂ ਇਲਾਵਾ ਜਦੋਂ ਅਮਿਸ਼ਾ ਨੂੰ ਹਿੰਦੀ ਫਿਲਮਾਂ ਸਹੀ ਪਲੈਟਫਾਰਮ ਨਹੀਂ ਮਿਲਿਆ ਤਾਂ ਉਨ੍ਹਾਂ ਤੇਲਗੂ ਅਤੇ ਤਾਮਿਲ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਉਨ੍ਹਾਂ ਨੂੰ ਉੱਥੇ ਵੀ ਕੋਈ ਖਾਸ ਸਫਲਤਾ ਨਹੀਂ ਮਿਲੀ। ਹੁਣ ਅਮਿਸ਼ਾ ਨੇ ਆਪਣੀ ਪ੍ਰੋਡਕਸ਼ਨ ਕੰਪਨੀ ਖੋਲ ਲਈ ਹੈ। ਇਸ ਪ੍ਰੋਡਕਸ਼ਨ ਹਾਊਸ ਤੋਂ ਅਮਿਸ਼ਾ ਨੇ 'ਦੇਸ਼ੀ ਮੈਜਿਕ' ਨਾਂ ਦੀ ਫਿਲਮ ਬਣਾਈ ਹੈ ਪਰ ਫਿਲਮ ਅਜੇ ਤਕ ਰਿਲੀਜ਼ ਨਹੀਂ ਹੋਈ ਹੈ।