ਮੁੰਬਈ— ਬਾਲੀਵੁੱਡ ਅਭਿਨੇਤਰੀ ਅਮਿਸ਼ਾ ਪਟੇਲ ਨੇ ਹਾਲ ਹੀ 'ਚ ਜਵੈਲਰੀ ਬਰਾਂਡ ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਦੌਰਾਨ ਅਮੀਸ਼ਾ ਲਾਲ ਰੰਗ ਦੇ ਆਫ ਸ਼ਾਲਡਰ ਗਾਊਨ 'ਚ ਬੇਹੱਦ ਹੌਟ ਨਜ਼ਰ ਆ ਰਹੀ ਹੈ।
ਅਮੀਸ਼ਾ ਨੇ ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। ਤੁਹਾਨੂੰ ਇਹ ਦੱਸ ਦੇਈਏ ਕਿ ਅਮਿਸ਼ਾ ਜਲਦ ਹੀ 'ਭਈਆ ਜੀ ਸੁਪਰਹਿੱਟ' 'ਚ ਨਜ਼ਰ ਆਵੇਗੀ ਜਿਸ 'ਚ ਇਨ੍ਹਾਂ ਦੇ ਅੋਪੋਜਿਟ ਸੰਨੀ ਦਿਓਲ ਦਿਖਾਈ ਦੇਣਗੇ।
ਇਸ ਤੋਂ ਪਹਿਲਾਂ ਇਹ ਦੋਵੇਂ ਬਾਲੀਵੁੱਡ ਦੀ ਸੁਪਰਹਿੱਟ ਫਿਲਮ 'ਗਦਰ' 'ਚ ਇਕੱਠੇ ਕੰਮ ਕਰ ਚੁੱਕੇ ਹਨ। ਇਸ ਫਿਲਮ ਨੂੰ ਬਾਕਸ ਆਫਿਸ 'ਤੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲਿਆ ਸੀ।
ਫਿਲਮ 'ਚ ਦੋਵਾਂ ਦੀ ਕੈਮਿਸਟਰੀ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ। ਫਿਲਮ 'ਕਹੋ ਨਾ ਪਿਆਰ ਹੈ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਅਮਿਸ਼ਾ ਪਟੇਲ ਕਾਫੀ ਸਮੇਂ ਤੋਂ ਫਿਲਮੀ ਇੰਡਸਟਰੀ ਤੋਂ ਦੂਰ ਸੀ।