ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਅਮੀਸ਼ਾ ਪਟੇਲ ਅਕਸਰ ਆਪਣੀ ਖੂਬਸੂਰਤੀ ਅਤੇ ਹੌਟਨੈੱਸ ਕਰਕੇ ਸੁਰਖੀਆਂ 'ਚ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਅਮੀਸ਼ਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਦਰਸਅਲ, ਅਮੀਸ਼ਾ ਦੀ ਇਹ ਵੀਡੀਓ ਉਸ ਦੇ ਫੋਟੋਸ਼ੂਟ ਲੇਟੈਸਟ ਫੋਟੋਸ਼ੂਟ ਦੀ ਮੇਕਿੰਗ ਵੀਡੀਓ ਹੈ। ਅਮੀਸ਼ਾ ਦੇ ਇਸ ਫੋਟੋਸ਼ੂਟ ਦੀ ਗੱਲ ਕਰੀਏ ਤਾਂ ਬਲੈਕ ਡਰੈੱਸ 'ਚ ਉਹ ਕਾਫੀ ਗਲੈਮਰਸ ਲੱਗ ਰਹੀ ਹੈ। ਇਸ ਦੌਰਾਨ ਅਮੀਸ਼ਾ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਅਮੀਸ਼ਾ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਅਮੀਸ਼ਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਅਮੀਸ਼ਾ ਦੇ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 1.2 ਮਿਲੀਅਨ ਫਾਲੋਅਰਜ਼ ਹਨ।
ਫਿਲਮਾਂ ਦੀ ਗੱਲ ਕਰੀਏ ਤਾਂ ਅਮੀਸ਼ਾ ਜਲਦ ਹੀ 'ਭੈਯਾਜੀ ਸੁਪਰਹਿੱਟ' 'ਚ ਨਜ਼ਰ ਆਵੇਗੀ। ਫਿਲਮ 'ਚ ਅਮੀਸ਼ਾ ਤੋਂ ਇਲਾਵਾ ਸੰਨੀ ਦਿਓਲ, ਪ੍ਰੀਤੀ ਜ਼ਿੰਟਾ, ਅਰਸ਼ਦ ਵਾਰਸੀ, ਸ਼ਰੇਅਸ ਤਲਪੜੇ, ਅਮੀਸ਼ਾ ਪਟੇਲ, ਸੰਜੇ ਮਿਸ਼ਰਾ, ਬ੍ਰਿਜੇਂਦਰ ਕਲਾ, ਜੈਦੀਪ ਅਹਿਲਾਵਤ, ਮੁਕੁਲ ਦੇਵ, ਪੰਕਜ ਤ੍ਰਿਪਾਠੀ ਅਤੇ ਪੰਕਜ ਝਾ ਮੁੱਖ ਭੂਮਿਕਾਵਾਂ 'ਚ ਹਨ। ਇਹ ਫਿਲਮ 18 ਅਕਤੂਬਰ, 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।