ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਪਿਛਲੇ ਕਾਫੀ ਸਮੇਂ ਤੋਂ ਫਿਲਮੀ ਦੁਨੀਆ ਤੋਂ ਦੂਰੀ ਬਣਾ ਕੇ ਬੈਠੀ ਹੈ ਪਰ ਉਹ ਕਿਸੇ ਨਾ ਕਿਸੇ ਕੰਟਰੋਵਰਸੀ ਦੌਰਾਨ ਲਾਈਮਲਾਈਟ 'ਚ ਆ ਹੀ ਜਾਂਦੀ ਹੈ। ਅਕਸਰ ਉਸ ਦੀਆਂ ਬੋਲਡ ਤਸਵੀਰਾਂ ਲੋਕਾਂ 'ਚ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ।
![Punjabi Bollywood Tadka](http://static.jagbani.com/multimedia/13_03_43268000011-ll.jpg)
ਇਸ ਵਾਰ ਵੀ ਉਸ ਨੇ ਆਪਣੀਆਂ ਬੇਹੱਦ ਬੋਲਡ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ, ਜਿਨ੍ਹਾਂ 'ਤੇ ਕਈ ਤਰ੍ਹਾਂ ਦੇ ਭੱਦੇ ਕੁਮੈਂਟਸ ਆਏ ਹਨ।
![Punjabi Bollywood Tadka](http://static.jagbani.com/multimedia/10_34_28176000015-ll.jpg)
ਅਮੀਸ਼ਾ ਪਟੇਲ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬੇਹੱਦ ਬੋਲਡ ਨਜ਼ਰ ਆ ਰਹੀ ਹੈ।
![Punjabi Bollywood Tadka](http://static.jagbani.com/multimedia/10_34_20318000013-ll.jpg)
ਉਸ ਦੀ ਇਸ ਤਸਵੀਰ 'ਤੇ ਲੋਕ ਉਸ ਦਾ ਕਾਫੀ ਮਜ਼ਾਕ ਉਡਾ ਰਹੇ ਹਨ ਤੇ ਨਾਲ ਹੀ ਗੁੱਸਾ ਵੀ ਜਤਾ ਰਹੇ ਹਨ।
![Punjabi Bollywood Tadka](http://static.jagbani.com/multimedia/10_33_5033900000-ll.jpg)
ਅਸਲ 'ਚ ਇਸ ਤਸਵੀਰ 'ਚ ਅਮੀਸ਼ਾ ਦਾ ਇਨਰ ਵੇਅਰ ਸਾਫ ਨਜ਼ਰ ਆ ਰਿਹਾ ਹੈ, ਜਿਸ ਨੂੰ ਲੈ ਕੇ ਯੂਜ਼ਰਸ ਉਸ ਨੂੰ ਕਾਫੀ ਚੰਗਾ ਮਾੜਾ ਸੁਣਾ ਰਹੇ ਹਨ।
![Punjabi Bollywood Tadka](http://static.jagbani.com/multimedia/10_34_11883000010-ll.jpg)
ਇਕ ਯੂਜ਼ਰਸ ਨੇ ਤਾਂ ਉਸ ਨੂੰ ਸ਼ਰਮ ਕਰੋ ਤੱਕ ਵੀ ਆਖ ਦਿੱਤਾ। ਦੂਜੇ ਯੂਜ਼ਰਸ ਨੇ ਕਿਹਾ ''ਪਬਲੀਸਿਟੀ ਦੇ ਪਿੱਛੇ ਭੱਜਣ ਵਾਲੀ।''
![Punjabi Bollywood Tadka](http://static.jagbani.com/multimedia/10_34_0732700008-ll.jpg)
ਅਮੀਸ਼ਾ ਅਕਸਰ ਆਪਣੀਆਂ ਬੋਲਡ ਤਸਵੀਰਾਂ ਕਾਰਨ ਸੋਸ਼ਲ ਮੀਡੀਆ 'ਤੇ ਟਰੋਲ ਹੋ ਜਾਂਦੀ ਹੈ ਪਰ ਇਸ ਦਾ ਉਸ 'ਤੇ ਕੋਈ ਅਸਰ ਨਹੀਂ ਪੈਂਦਾ।
![Punjabi Bollywood Tadka](http://static.jagbani.com/multimedia/10_34_0363100006-ll.jpg)
ਉਹ ਅਕਸਰ ਹੀ ਆਪਣੀਆਂ ਬੋਲਡ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ।ਬਾਲੀਵੁੱਡ 'ਚ ਅਮਿਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਕਹੋ ਨਾ ਪਿਆਰ ਹੈ' ਨਾਲ ਸ਼ੁਰੂ ਕੀਤੀ ਸੀ।
![Punjabi Bollywood Tadka](http://static.jagbani.com/multimedia/10_33_5934500003-ll.jpg)
ਅਮਿਸ਼ਾ ਪਟੇਲ ਨੂੰ ਸਾਲ 2001 'ਚ 'ਗਦਰ' ਫਿਲਮ ਲਈ ਫਿਲਮਫੇਅਰ ਸਪੈਸ਼ਲ ਪਰਫਾਰਮੈਂਸ ਮਿਲਿਆ ਸੀ ਤੇ ਇਸ ਫਿਲਮ ਨੇ ਬਾਕਸ ਆਫਿਸ ਦੇ ਕਈ ਰਿਕਾਰਡ ਤੋੜੇ ਸਨ।
![Punjabi Bollywood Tadka](http://static.jagbani.com/multimedia/10_33_5492000001-ll.jpg)
ਇਸ ਫਿਲਮ 'ਚ ਸੰਨੀ ਦਿਓਲ ਮੁੱਖ ਭੂਮਿਕਾ 'ਚ ਸਨ। ਸਾਲ 2002 'ਚ ਆਈ ਫਿਲਮ 'ਹਮਰਾਜ' 'ਚ ਫਿਰ ਉਸ ਦੀ ਸ਼ਾਨਦਾਰ ਅਦਾਕਾਰੀ ਨੇ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਇਆ।