FacebookTwitterg+Mail

ਅਮੀਸ਼ਾ ਪਟੇਲ ਦੇ ਭਿਆਨਕ ਕਾਰ ਹਾਦਸੇ ਦਾ ਸੱਚ ਆਇਆ ਸਾਹਮਣੇ

ameesha patel assures fans she  s fine after rumours of an accident
29 August, 2019 10:45:25 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਭਾਵੇਂ ਹੀ ਫਿਲਮਾਂ ਤੋਂ ਦੂਰ ਹੈ ਪਰ ਉਹ ਸੋਸ਼ਲ ਮੀਡੀਆ ’ਤੇ ਖੂਬ ਐਕਟਿਵ ਰਹਿੰਦੀ ਹੈ। ਹਾਲ ਹੀ ’ਚ ਅਮੀਸ਼ਾ ਪਟੇਲ ਨੂੰ ਲੈ ਕੇ ਅਜਿਹੀ ਅਫਵਾਹ ਫੈਲਾਈ ਗਈ, ਜਿਸ ਨਾਲ ਉਨ੍ਹਾਂ ਦੇ ਫੈਨਜ਼ ਨੂੰ ਕਾਫੀ ਸਦਮਾ ਲੱਗਾ। ਦਰਅਸਲ, ਕਿਸੇ ਨੇ ਇਹ ਅਫਵਾਹ ਉੱਡਾਈ ਕਿ ਅਮੀਸ਼ਾ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਹੈ। ਇਸ ਖਬਰ ਦੇ ਵਾਇਰਲ ਹੋਣ ਤੋਂ ਬਾਅਦ ਅਮੀਸ਼ਾ ਖੁਦ ਸਾਹਮਣੇ ਆਈ ਅਤੇ ਉਨ੍ਹਾਂ ਨੇ ਪੂਰੀ ਸੱਚਾਈ ਦੱਸੀ। ਸੋਸ਼ਲ ਮੀਡੀਆ ’ਤੇ ਇਹ ਅਫਵਾਹ ਉੱਡਾ ਦਿੱਤੀ ਕਿ ਮੁੰਬਈ-ਪੁਣੇ ਮਾਰਗ ’ਤੇ ਅਮੀਸ਼ਾ ਪਟੇਲ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਹੈ। ਇਸ ਪੋਸਟ ਨਾਲ ਕਿਸੇ ਕਾਰ ਦੀ ਤਸਵੀਰ ਵੀ ਸ਼ੇਅਰ ਕੀਤੀ ਗਈ।

ਤਸਵੀਰ ’ਚ ਇਹ ਕਾਰ ਬੁਰੀ ਤਰ੍ਹਾਂ ਟੁੱਟੀ ਹੋਈ ਨਜ਼ਰ ਆ ਰਹੀ ਸੀ। ਜਦੋਂ ਅਮੀਸ਼ਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਟਵੀਟ ਕਰਕੇ ਆਪਣੇ ਫੈਨਜ਼ ਨੂੰ ਪੂਰੀ ਸੱਚਾਈ ਦੱਸੀ। ਉਨ੍ਹਾਂ ਨੇ ਟਵਿਟਰ ’ਤੇ ਲਿਖਿਆ, ‘‘ਮੈਂ ਪੂਰੀ ਤਰ੍ਹਾਂ ਠੀਕ ਹਾਂ...ਕਾਰ ਦੁਰਘਟਨਾ ’ਚ ਮੇਰੇ ਹੋਣ ਦੀਆਂ ਸਾਰੀਆਂ ਅਫਵਾਹਾਂ ਪੂਰੀ ਤਰ੍ਹਾਂ ਝੂਠੀਆਂ ਹਨ। ਇਸ ਪਿਆਰ ਅਤੇ ਚਿੰਤਾ ਲਈ ਧੰਨਵਾਦ।’’ ਇਸ ਤੋਂ ਬਾਅਦ ਇਕ ਹੋਰ ਟਵੀਟ ’ਚ ਉਨ੍ਹਾਂ ਨੇ ਲਿਖਿਆ, ‘ਸਾਰੀਆਂ ਅਫਵਾਹਾਂ ਝੂਠੀਆਂ ਹਨ। ਕੋਈ ਕਾਰ ਹਾਦਸਾ ਨਹੀਂ ਹੋਇਆ ਸੀ। ਪ੍ਰਮਾਤਮਾ ਦੇ ਆਸ਼ੀਰਵਾਦ ਨਾਲ ਮੈਂ ਪੂਰੀ ਤਰਾਂ ਠੀਕ ਹਾਂ।’’


ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਹੀ ਇਕ ਪ੍ਰੋਡਿਊਸਰ ਨੇ ਅਮੀਸ਼ਾ ਪਟੇਲ ’ਤੇ ਢਾਈ ਕਰੋੜ ਦਾ ਚੂਨਾ ਲਾਉਣ ਦਾ ਦੋਸ਼ ਲਾਇਆ ਸੀ। ਇਸ ਮਾਮਲੇ ’ਚ ਕੋਰਟ ਨੇ ਅਮੀਸ਼ਾ ਨੂੰ ਸੰਮਨ ਵੀ ਭੇਜਿਆ ਸੀ। 
 


Tags: Ameesha PatelCar AccidentMumbai PuneInstagramBollywood Celebrity

Edited By

Sunita

Sunita is News Editor at Jagbani.