FacebookTwitterg+Mail

ਫਿਲਮਾਂ ਤੋਂ ਦੂਰ ਰਹਿ ਕੇ ਪਹਿਲਾਂ ਨਾਲੋਂ ਵੀ ਬੋਲਡ ਹੁੰਦੀ ਜਾ ਰਹੀ ਅਮੀਸ਼ਾ ਪਟੇਲ, ਦੇਖੋ ਤਸਵੀਰਾ

ameesha patel birthday
09 June, 2019 12:42:15 PM

ਮੁੰਬਈ(ਬਿਊਰੋ)— ਅਦਾਕਾਰਾ ਅਮੀਸ਼ਾ ਪਟੇਲ ਪਿਛਲੇ ਕਾਫੀ ਸਮੇਂ ਤੋਂ ਫਿਲਮਾਂ ਤੋਂ ਦੂਰ ਹੈ ਪਰ ਉਹ ਆਪਣੀ ਖੂਬਸੂਰਤੀ ਅਤੇ ਹੌਟ ਤਸਵੀਰਾਂ ਕਾਰਨ ਆਏ ਦਿਨ ਚਰਚਾ 'ਚ ਰਹਿੰਦੀ ਹੈ। ਅਮੀਸ਼ਾ ਪਟੇਲ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। ਅਮੀਸ਼ਾ ਦਾ ਜਨਮ 9 ਜੂਨ 1975 ਨੂੰ ਹੋਇਆ ਸੀ। ਗੁਜਰਾਤੀ ਪਰਿਵਾਰ ਨਾਲ ਤਾਲੁਕ ਰੱਖਣ ਵਾਲੀ ਅਮੀਸ਼ਾ ਨੇ ਸਾਲ 2000 'ਚ ਫਿਲਮ 'ਕਹੋ ਨਾ ਪਿਆਰ ਹੈ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ। ਇਹ ਫਿਲਮ ਸੁਪਰਹਿੱਟ ਰਹੀ ਸੀ।
Punjabi Bollywood Tadka
ਇਸ ਤੋਂ ਬਾਅਦ ਅਮੀਸ਼ਾ ਪਟੇਲ ਨੇ 'ਗਦਰ' ਤੇ 'ਹਮਰਾਜ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਸੀ ਪਰ ਇਸ ਤੋਂ ਬਾਅਦ ਉਸ ਦੇ ਕਰੀਅਰ ਦਾ ਗਰਾਫ ਹੇਠਾ ਹੀ ਜਾਂਦਾ ਰਿਹਾ। ਸ਼ੁਰੂਆਤ ਦੀਆਂ ਫਿਲਮਾਂ 'ਚ ਅਮੀਸ਼ਾ ਦਾ ਅੰਦਾਜ਼ ਸਧਾਰਣ ਨਜ਼ਰ ਆਇਆ ਪਰ ਫਿਲਮਾਂ ਤੋਂ ਬਾਅਦ ਅਮੀਸ਼ਾ ਅਕਸਰ ਆਪਣੀ ਬੋਲਡ ਲੁੱਕ ਕਾਰਨ ਚਰਚਾ 'ਚ ਬਣੀ ਰਹਿੰਦੀ ਹੈ।
Punjabi Bollywood Tadka
ਆਏ ਦਿਨੀਂ ਆਪਣੀਆਂ ਬੋਲਡ ਤਸਵੀਰਾਂ ਕਾਰਨ ਸੁਰਖੀਆਂ 'ਚ ਬਣੀ ਰਹੀ। ਦੱਸਣਯੋਗ ਹੈ ਕਿ ਇਕ ਦੌਰ 'ਚ ਸੁਪਰਸਟਾਰ ਅਦਾਕਾਰਾ ਰਹਿ ਚੁੱਕੀ ਅਮੀਸ਼ਾ ਪਟੇਲ ਕੋਲ ਅੱਜਕਲ ਫਿਲਮਾਂ ਨਹੀਂ ਹਨ। ਸ਼ਰਾਬ ਪੀਣ ਦੇ ਮਾਮਲੇ 'ਚ ਅਮੀਸ਼ਾ ਪਟੇਲ ਦਾ ਨਾਂ ਸਭ ਤੋਂ ਉਪਰ ਆਉਂਦਾ ਹੈ।
Punjabi Bollywood Tadka
ਇਕ ਸਮਾਂ ਅਜਿਹਾ ਵੀ ਆਇਆ ਸੀ, ਜਦੋਂ ਅਮੀਸ਼ਾ ਅਚਾਨਕ ਹੀ ਬਾਲੀਵੁੱਡ ਤੋਂ ਗੁੰਮ ਹੋ ਗਈ ਸੀ। ਕਿਹਾ ਜਾਂਦਾ ਹੈ ਕਿ ਉਹ ਸ਼ਰਾਬ ਦੀ ਇੰਨੀ ਜ਼ਿਆਦਾ ਦੀਵਾਨੀ ਹੈ ਕਿ ਉਹ ਕਿਸੇ ਵੀ ਪਾਰਟੀ 'ਚ ਸ਼ਰਾਬ ਪੀਤੇ ਬਿਨਾਂ ਨਹੀਂ ਆਉਂਦੀ ਸੀ। ਹਮੇਸ਼ਾ ਹੀ ਪਾਰਟੀ 'ਚ ਸ਼ਰਾਬ ਪੀਂਦੀ ਸੀ।
Punjabi Bollywood Tadka
ਦੱਸ ਦੇਈਏ ਕਿ ਅਮੀਸ਼ਾ ਪਟੇਲ ਇੰਟਰਨੈੱਟ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਏ ਦਿਨ ਫੈਨਜ਼ ਨਾਲ ਆਪਣੀ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਫੈਨਜ਼ ਵੱਲੋਂ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ।
Punjabi Bollywood Tadka

Punjabi Bollywood Tadka

Punjabi Bollywood Tadka


Tags: Ameesha PatelHumko Tumse Pyaar HaiHumraazVaadaBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari