ਮੁੰਬਈ— ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਨਾਲ 'ਕਹੋ ਨਾ ਪਿਆਰ ਹੈ' ਫਿਲਮ ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਮੀਸ਼ਾ ਪਟੇਲ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਗਾਇਬ ਦੂਰ ਹਨ ਪਰ ਸੋਸ਼ਲ ਮੀਡੀਆ 'ਤੇ ਉਹ ਆਪਣਾ ਜਾਦੂ ਚਲਾਉਂਦੀ ਰਹੀ ਹੈ।
ਆਪਣੇ ਵਿਵਾਦਿਤ ਬਿਆਨਾਂ ਕਾਰਨ ਅਮੀਸ਼ਾ ਹਮੇਸ਼ਾ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਸੋਸ਼ਲ ਮੀਡੀਆ 'ਤੇ ਕੁਝ ਅਜਿਹਾ ਕੀਤਾ ਹੈ ਕਿ ਉਹ ਇਕ ਵਾਰ ਮੁੜ ਚਰਚਾ ਦਾ ਵਿਸ਼ਾ ਬਣ ਗਈ ਹੈ। ਉਸ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬਾਥਰੂਮ 'ਚ ਨਹਾਉਂਦੀ ਨਜ਼ਰ ਆ ਰਹੀ ਹੈ।
ਇਸ ਤਸਵੀਰ 'ਚ ਅਮੀਸ਼ਾ ਨੇ ਬਲੈਕ ਸ਼ਾਰਟ ਡਰੈੱਸ ਨਾਲ ਕਾਲਾ ਚਸ਼ਮਾ ਲਾਇਆ ਹੋਇਆ ਹੈ। ਅਮੀਸ਼ਾ ਇਸ ਤਸਵੀਰ 'ਚ ਕਾਫੀ ਹੌਟ ਨਜ਼ਰ ਆ ਰਹੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਕੈਪਸ਼ਨ 'ਚ ਲਿਖਿਆ, ''Shower like a tockstar।''
ਦੱਸਣਯੋਗ ਹੈ ਕਿ ਆਪਣੀਆਂ ਹੌਟ ਤਸਵੀਰਾਂ ਤੋਂ ਇਲਾਵਾ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਭੈਯਾਜੀ ਸੁਪਰਹਿੱਟ' ਦਾ ਪ੍ਰਚਾਰ ਵੀ ਕਰਨ 'ਚ ਲੱਗੀ ਹੈ। ਇਸ ਫਿਲਮ ਨਾਲ ਅਮੀਸ਼ਾ ਲੰਬੇ ਸਮੇਂ ਬਾਅਦ ਬਾਲੀਵੁੱਡ 'ਚ ਇਕ ਵਾਰ ਫਿਰ ਤੋਂ ਵਾਪਸੀ ਕਰ ਰਹੀ ਹੈ। ਫਿਲਮ 'ਚ ਉਸ ਨਾਲ ਸੰਨੀ ਦਿਓਲ, ਪ੍ਰੀਟੀ ਜ਼ਿੰਟਾ ਵਰਗੇ ਸਿਤਾਰੇ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਮ ਨੀਰਜ ਪਾਠਕ ਨੇ ਕੀਤਾ ਹੈ।