FacebookTwitterg+Mail

ਮੀਕਾ ਸਿੰਘ ਦੇ ਹੱਕ 'ਚ ਆਈ ਰਾਜ ਠਾਕਰੇ ਦੀ ਪਾਰਟੀ

ameya khopkar and mika singh
21 August, 2019 03:55:02 PM

ਮੁੰਬਈ (ਬਿਊਰੋ) — ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ਰਫ ਦੇ ਰਿਸ਼ਤੇਦਾਰ ਦੀ ਪਾਰਟੀ 'ਚ ਪਰਫਾਰਮ ਕਰਨ ਕਾਰਨ ਮੀਕਾ ਸਿੰਘ ਨੂੰ ਸਿਨੇਮਾ ਜਗਤ 'ਚ ਬੈਨ ਕਰ ਦਿੱਤਾ ਗਿਆ ਹੈ। 'ਆਲ ਇੰਡੀਆ ਸਿਨੇ ਵਰਕਰ ਐਸੋਸੀਏਸ਼ਨ' ਅਤੇ 'ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐੱਮਪਲਾਈ' ਨੇ ਮਿਲ ਕੇ ਮੀਕਾ ਸਿੰਘ ਖਿਲਾਫ ਇਹ ਫੈਸਲਾ ਲਿਆ ਹੈ। ਇਨ੍ਹਾਂ ਦੋਵਾਂ ਸੰਗਠਨਾਂ ਦੇ ਫੈਸਲੇ ਖਿਲਾਫ ਰਾਜ ਠਾਕਰੇ ਦੀ ਪਾਰਟੀ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਆ ਗਈ ਹੈ। ਇਸ ਪਾਰਟੀ ਦੇ ਫਿਲਮ ਵਿੰਗ ਦੇ ਪ੍ਰਧਾਨ ਨੇ ਸੋਸ਼ਲ ਮੀਡੀਆ 'ਤੇ ਮੀਕਾ ਸਿੰਘ ਦਾ ਸਮਰਥਨ ਕੀਤਾ।

ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੀ ਫਿਲਮ ਵਿੰਗ ਦੇ ਪ੍ਰਧਾਨ ਅਮੇਯ ਖੋਪੇਕਰ ਨੇ ਮੀਕਾ ਸਿੰਘ ਦੀ ਤਾਰੀਫ ਕੀਤੀ। ਇਸ ਦੇ ਨਾਲ ਹੀ ਬੈਨ ਕਰਨ ਵਾਲੀ ਕਮੇਟੀ ਨੂੰ ਫਰਜੀ ਦੱਸਿਆ ਹੈ। ਅਮੇਯ ਖੋਪੇਕਰ ਨੇ ਟਵੀਟ ਕੀਤਾ, ''ਨਮਸਕਾਰ ਮੁੰਬਈ ਪੁਲਸ। ਕਿਪ੍ਰਾ ਕਰਕੇ ਇਸ ਫਰਜੀ ਸੰਗਠਨ ਖਿਲਾਫ ਸਖਤ ਕਦਮ ਚੁੱਕੋ, ਜੋ ਕਿ ਮੀਕਾ ਸਿੰਘ ਨੂੰ ਬੇਵਜ੍ਹਾ ਹੀ ਪ੍ਰੇਸ਼ਾਨ ਕਰ ਰਹੀ ਹੈ।'' ਅੱਗੇ ਲਿਖਿਆ, ''ਮੀਕਾ ਭਰਾ ਤੁਸੀਂ ਕੋਹਲਾਪੁਰ, ਸਾਂਗਲੀ ਤੇ ਸਤਾਰਾ ਵਰਗੀਆਂ ਥਾਵਾਂ 'ਤੇ ਰਹਿਣ ਵਾਲੇ ਲੋਕਾਂ ਲਈ ਬਹੁਤ ਚੰਗਾ ਕੰਮ ਕਰ ਰਹੇ ਹੋ। ਜੈ ਹਿੰਦ ਜੈ ਮਹਾਰਾਸ਼ਟਰ।'' 

 

ਦੱਸਣਯੋਗ ਹੈ ਕਿ ਬੈਨ ਹੋਣ ਤੋਂ ਬਾਅਦ ਮੀਕਾ ਸਿੰਘ ਨੇ ਇਕ ਮੁਆਫੀਨਾਮਾ ਵੀ ਜ਼ਾਰੀ ਕੀਤਾ ਸੀ ਪਰ ਕਮੇਟੀ ਨੇ ਆਪਣਾ ਫੈਸਲਾ ਵਾਪਸ ਨਹੀਂ ਲਿਆ। ਇਸੇ ਦੌਰਾਨ ਇਕ ਹੋਰ ਖਬਰ ਆਈ ਹੈ ਕਿ ਕਮੇਟੀ ਸਲਮਾਨ ਖਾਨ ਨੂੰ ਵੀ ਬੈਨ ਕਰ ਸਕਦੀ ਹੈ। ਕਮੇਟੀ ਨੇ ਆਪਣੇ ਫੈਸਲੇ 'ਚ ਕਿਹਾ ਹੈ ਕਿ ਜੇਕਰ ਕੋਈ ਵੀ ਹਸਤੀ ਮੀਕਾ ਸਿੰਘ ਨਾਲ ਕੰਮ ਕਰਦੀ ਹੈ ਤਾਂ ਉਸ ਨੂੰ ਵੀ ਬੈਨ ਕਰ ਦਿੱਤਾ ਜਾਵੇਗਾ। ਦਰਅਸਲ, ਸਲਮਾਨ ਖਾਨ ਅਗਲੇ ਹਫਤੇ ਮੀਕਾ ਸਿੰਘ ਨਾਲ ਇਕ ਈਵੈਂਟ ਕਰਨ ਵਾਲੇ ਹਨ। ਇਥੇ ਕੰਸਰਟ ਯੂ. ਐੱਸ. ਦੇ ਵੱਖ-ਵੱਖ ਸ਼ਹਿਰਾਂ 'ਚ ਹੋਵੇਗਾ। ਇਸ ਟੂਰ ਨੂੰ ਨਾਮ ਦਿੱਤਾ ਗਿਆ ਹੈ, 'ਅਪ, ਕਲੋਜ ਐਂਡ ਪਰਸਨਲ ਵਿਦ ਸਲਮਾਨ ਖਾਨ'। ਇਸ ਟੂਰ ਨੂੰ ਸੋਹੇਲ ਖਾਨ ਦੀ ਈਵੈਂਟ ਕੰਪਨੀ ਨੇ ਜਾਰਡੀ ਪਟੇਲ ਦੀ ਕੰਪਨੀ ਨਾਲ ਮਿਲ ਆਯੋਜਿਤ ਕਰ ਰਹੀ ਹੈ।


Tags: Ameya KhopkarMumbai PoliceMika SinghMaharashtra Navnirman SenaAll India Cine Workers AssociationFederation Of Western India Cine Employees

Edited By

Sunita

Sunita is News Editor at Jagbani.