FacebookTwitterg+Mail

ਅੰਮ੍ਰਿਤ ਮਾਨ ਦਾ ਗੀਤ 'ਜੱਟ ਫੱਟੇ ਚੱਕ' ਟਰੈਂਡਿੰਗ 'ਚ (ਵੀਡੀਓ)

amirt maan song tranding
05 May, 2019 06:55:18 PM

ਜਲੰਧਰ (ਬਿਊਰੋ) - ਹਾਲ ਹੀ 'ਚ ਰਿਲੀਜ਼ ਹੋਇਆ ਗਾਇਕ ਅੰਮ੍ਰਿਤ ਮਾਨ ਦਾ ਗੀਤ 'ਜੱਟ ਫੱਟੇ ਚੱਕ' ਰਿਲੀਜ਼ ਹੁੰਦਿਆਂ ਸਾਰ ਹੀ ਧੁੰਮਾਂ ਪਾ ਰਿਹਾ ਹੈ। ਯੂ-ਟਿਊਬ ਅਤੇ ਵੱਖ-ਵੱਖ ਚੈੱਨਲਾਂ 'ਤੇ ਇਸ ਗੀਤ ਨੂੰ ਕਾਫੀ ਹੁੰਗਾਰਾ ਮਿਲ ਰਿਹਾ ਹੈ।ਸਰੋਤਿਆਂ ਵੱਲੋਂ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।'ਜੱਟ ਫੱਟੇ ਚੱਕ' ਗੀਤ ਨੂੰ ਅੰਮ੍ਰਿਤ ਮਾਨ ਨੇ ਖੁਦ ਲਿਖਿਆ ਹੈ, ਜਦੋਂ ਕਿ ਇਸ ਗੀਤ ਦਾ ਮਿਊਜ਼ਿਕ ਦੇਸੀ ਕਰਿਊ ਨੇ ਤਿਆਰ ਕੀਤਾ ਹੈ।ਮਾਡਲ ਰਾਵੀ ਬੱਲ ਨੇ ਇਸ ਗੀਤ 'ਚ ਫੀਚਰ ਕੀਤਾ ਹੈ।

Punjabi Bollywood Tadka'ਜੱਟ ਫੱਟੇ ਚੱਕ' ਦੀ ਵੀਡੀਓ ਟਰੂ ਮੇਕਰਸ ਦੇ ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਨੇ ਬਣਾਈ ਹੈ।ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਇਸ ਗੀਤ ਨੂੰ ਯੂ-ਟਿਊਬ 'ਤੇ 2 ਦਿਨਾਂ 'ਚ 5.3 ਮਿਲੀਅਨ ਵਾਰ ਦੇਖਿਆ ਗਿਆ ਹੈ।ਇਹ ਗੀਤ ਲਗਾਤਾਰ ਯੂ-ਟਿਊਬ ਤੇ ਟਰੈਂਡ ਵੀ ਕਰ ਰਿਹਾ ਹੈ।

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਗੀਤ ਜਿਵੇਂ 'ਦੇਸੀ ਦਾ ਡਰੱਮ', 'ਮੁੱਛ ਤੇ ਮਸ਼ੂਕ', 'ਕਾਲੀ ਕਮੈਰੋ', 'ਬੰਬ ਜੱਟ', 'ਪੈਗ ਦੀ ਵਾਸ਼ਨਾ' ਵਰਗੇ ਹਿੱਟ ਗੀਤ ਦੇਣ ਵਾਲੇ ਅੰਮ੍ਰਿਤ ਮਾਨ ਪੰਜਾਬੀ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦੇ ਜੌਹਰ ਵਿਖਾ ਚੁੱਕੇ ਹਨ।


Tags: Jatt Fatte ChakAmirt MaanDesi CrewTrue MakersSpeed RecordsTranding Songਮਿਊਜ਼ਿਕ ਅਪਡੇਟਸ

Edited By

Lakhan

Lakhan is News Editor at Jagbani.