ਮੁੰਬਈ (ਬਿਊਰੋ)— ਐਕਟਰ ਅਮਿਤ ਟੰਡਨ ਦੀ ਪਤਨੀ ਰੂਬੀ ਟੰਡਨ ਆਖ਼ਿਰਕਾਰ ਦੁਬਈ ਦੀ ਜੇਲ 'ਚੋਂ ਬਾਹਰ ਆ ਗਈ ਹੈ। ਉਹ 10 ਮਹੀਨੇ ਬਾਅਦ ਆਪਣੀ 7 ਸਾਲ ਦੀ ਧੀ ਨਾਲ ਮਿਲੀ। ਖਬਰ ਮੁਤਾਬਕ, ਬੱਸ ਕੁਝ ਕਾਨੂੰਨੀ ਕਾਰਵਾਈਆਂ ਨੂੰ ਪੂਰਾ ਕਰਨਾ ਬਾਕੀ ਹੈ। ਅਮਿਤ ਟੰਡਨ ਅਤੇ ਉਨ੍ਹਾਂ ਦੀ ਧੀ ਫਿਲਹਾਲ ਦੁਬਈ 'ਚ ਹੀ ਹਨ। ਦੱਸ ਦੇਈਏ ਕਿ ਅਭਿਨੇਤਾ ਅਮਿਤ ਟੰਡਨ ਪਤਨੀ ਨੂੰ ਮਿਲਣ ਅਕਸਰ ਦੁਬਈ ਦੀ ਜੇਲ ਵਿਚ ਜਾਇਆ ਕਰਦੇ ਸਨ। ਰੂਬੀ ਦੀ ਗਿਰਫਤਾਰੀ 10 ਮਹੀਨੇ ਪਹਿਲਾਂ ਹੋਈ ਸੀ। ਮੁਸ਼ਕਲ ਸਮੇਂ ਵਿਚ ਅਮਿਤ ਨੇ ਪਤਨੀ ਨੂੰ ਸਲਾਖਾਂ ਤੋਂ ਬਾਹਰ ਕੱਢਣ ਵਿਚ ਕੋਈ ਕਸਰ ਨਾ ਛੱਡੀ ਸੀ। ਰੂਬੀ ਨੂੰ ਦੁਬਈ ਜੇਲ ਵਿਚ ਮੌਨੀ ਰਾਏ ਮਿਲਣ ਗਈ ਸੀ। ਸੂਤਰਾਂ ਮੁਤਾਬਕ ਰੂਬੀ ਅਤੇ ਮੌਨੀ ਵਿਚਕਾਰ ਡੂੰਘੀ ਦੋਸਤੀ ਹੈ। ਦੱਸ ਦੇਈÎਏ ਕਿ ਦੁਬਈ ਹੈਲਥ ਅਥਾਰਿਟੀ (DHA) ਨੇ ਰੂਬੀ 'ਤੇ ਸਰਕਾਰੀ ਅਧਿਕਾਰੀਆਂ ਨੂੰ ਧਮਕਾਉਣ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਸੀ। ਰੂਬੀ ਇਕ ਚਮੜੀ ਦੀ ਡਾਕਟਰ ਹੈ। ਅਮਿਤ ਟੰਡਨ ਅਤੇ ਰੂਬੀ ਦਾ ਵਿਆਹ 2007 'ਚ ਹੋਇਆ ਸੀ ਅਤੇ ਇਸ ਕਪੱਲ ਦੀ 7 ਸਾਲ ਦੀ ਇਕ ਧੀ ਵੀ ਹੈ। ਰੂਬੀ ਦੇ ਜੇਲ ਜਾਣ ਤੋਂ ਪਹਿਲਾਂ ਦੋਵਾਂ ਦੇ ਵੱਖ ਹੋਣ ਦੀਆਂ ਵੀ ਖਬਰਾਂ ਆਈਆਂ ਸਨ।