ਨਵੀਂ ਦਿੱਲੀ (ਬਿਊਰੋ) — ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁੱਖੀ ਰਾਜ ਠਾਕਰੇ ਦੇ ਬੇਟੇ ਅਮਿਤ ਠਾਕਰੇ ਐਤਵਾਰ ਨੂੰ ਮਿਤਾਲੀ ਬੋਰੁਡੇ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਵਿਆਹ ਤੋਂ ਬਾਅਦ ਉਨ੍ਹਾਂ ਨੇ ਮੁੰਬਈ 'ਚ ਖਾਸ ਰਿਸੈਪਸ਼ਨ ਦਾ ਆਯੋਜਨ ਕੀਤਾ ਸੀ, ਜਿਸ 'ਚ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ।
ਇਸ ਪਾਰਟੀ ਦੀਆਂ ਕਾਫੀ ਤਸਵੀਰਾਂ ਤੇ ਵੀਡੀਓਟਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਪਾਰਟੀ 'ਚ ਅਮਿਤ ਦੀ ਪਤਨੀ ਮਿਤਾਲੀ ਨੇ ਡਿਜ਼ਾਈਨਰ ਸੱਭਿਆਸਾਚੀ ਦਾ ਫੁੱਲਾਂ ਵਾਲਾ ਲਹਿੰਦਾ ਪਾਇਆ ਸੀ।
ਇਸ ਲਹਿੰਗੇ 'ਚ ਮਿਤਾਲੀ ਕਾਫੀ ਸ਼ਾਨਦਾਰ ਲੱਗ ਰਹੀ ਸੀ।
ਦੱਸਣਯੋਗ ਹੈ ਕਿ ਅਮਿਤ ਠਾਕਰੇ ਤੇ ਮਿਤਾਲੀ ਦੀ ਰਿਸੈਪਸ਼ਨ ਪਾਰਟੀ 'ਚ ਅਮਿਤਾਭ ਬੱਚਨ, ਉਰਮਿਲਾ ਮਾਤੋਂਡਕਰ, ਸਾਜਿਦ ਖਾਨ, ਸੁਨੀਲ ਸ਼ੈੱਟੀ, ਸਲੀਮ ਖਾਨ, ਫਰਾਨ ਖਾਨ, ਸਚਿਨ ਤੇਂਦੁਲਕਰ ਪਤਨੀ ਨਾਲ ਪਹੁੰਚੇ।