FacebookTwitterg+Mail

ਬੱਚਨ ਪਰਿਵਾਰ ਦਾ ਇਹ ਸਟਾਰ ਕਿੱਡ ਜਲਦ ਕਰੇਗਾ ਬਾਲੀਵੁੱਡ 'ਚ ਡੈਬਿਊ

amitabh and jaya are very impressed with their grandson agastya
12 April, 2018 01:09:01 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਬੇਟਾ ਅਭਿਸ਼ੇਕ ਬੱਚਨ ਫਿਲਮਾਂ 'ਚ ਕੁਝ ਖਾਸ ਕਮਾਲ ਨਾ ਦਿਖਾ ਸਕੇ ਤੇ ਬੇਟੀ ਸ਼ਵੇਤਾ ਨੰਦਾ ਨੇ ਕਦੇ ਵੀ ਫਿਲਮ ਇੰਡਸਟਰੀ ਵੱਲ ਮੂੰਹ ਹੀ ਨਹੀਂ ਕੀਤਾ। ਇਕ ਪਾਸੇ ਜਿਥੇ ਬਿੱਗ ਬੀ ਨੇ ਬਾਲੀਵੁੱਡ ਨੂੰ ਆਪਣੇ ਕਦਮਾਂ 'ਤੇ ਝੂਕਾ ਦਿੱਤਾ ਤੇ ਦੂਜੇ ਪਾਸੇ ਅਭਿਸ਼ੇਕ ਬੱਚਨ ਅੱਜ ਵੀ ਸਟਾਰ ਬਣਨ ਲਈ ਪੂਰੀ ਮਿਹਨਤ ਕਰ ਰਿਹਾ ਹੈ।
Punjabi Bollywood Tadka
ਇਸੇ ਦੌਰਾਨ ਖਬਰ ਆਈ ਹੈ ਕਿ ਅਮਿਤਾਭ ਬੱਚਨ ਦੀ ਦੋਹਤਾ ਅਗਸਤਿਆ ਨੰਦਾ ਵੀ ਬਾਲੀਵੁੱਡ 'ਚ ਐਂਟਰੀ ਕਰਨ ਨੂੰ ਤਿਆਰ ਹੈ। ਇਸ ਸਮੇਂ ਅਗਸਤਿਆ ਵਿਦੇਸ਼ 'ਚ ਆਪਣੀ ਪੜਾਈ ਪੂਰੀ ਕਰ ਰਹੀ ਹੈ। ਮੀਡੀਆ ਮੁਤਾਬਕ, ਅਗਸਤਿਆ ਨੇ ਖੁਦ ਬਾਲੀਵੁੱਡ 'ਚ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਉਹ ਬਾਲੀਵੁੱਡ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਹੈ।
Punjabi Bollywood Tadka
ਅਗਸਤਿਆ ਨੇ ਇਕ ਸ਼ਾਰਟ ਫਿਲਮ ਬਣਾਈ ਹੈ। ਇਸ ਸ਼ਾਰਟ ਫਿਲਮ ਨੂੰ ਦੇਖ ਕੇ ਨਾਨਾ ਅਮਿਤਾਭ ਬੱਚਨ ਤੇ ਨਾਨੀ ਜਯਾ ਬੱਚਨ ਕਾਫੀ ਇੰਮਪ੍ਰੈੱਸ/ਉਤਸ਼ਾਹਿਤ ਹੋਏ। ਅਸਲ 'ਚ ਸ਼ਵੇਤਾ ਨੰਦਾ ਤੇ ਨਿਖਿਲ ਨੰਦਾ ਦੇ ਬੇਟੇ ਅਗਸਤਿਆ ਫਿਲਮ ਮੇਕਿੰਗ 'ਚ ਵੀ ਕਾਫੀ ਰੁਚੀ/ਦਿਲਚਸਪੀ ਰੱਖਦਾ ਹੈ। ਇਸੇ ਦੌਰਾਨ ਹੀ ਉਨ੍ਹਾਂ ਨੇ ਇਕ ਸ਼ਾਰਟ ਫਿਲਮ ਬਣਾਈ ਹੈ। ਸੂਤਰਾਂ ਦੀ ਮੰਨੀਏ ਤਾਂ ਜਲਦ ਹੀ ਉਹ ਇਹ ਫਿਲਮ ਯੂਟਿਊਬ 'ਤੇ ਵੀ ਅਪਲੋਡ ਕਰੇਗਾ। 
Punjabi Bollywood Tadka
ਦੱਸਣਯੋਗ ਹੈ ਕਿ ਅਮਿਤਾਭ ਬੱਚਨ ਇਹ ਦੇਖ ਕਾਫੀ ਖੁਸ਼ ਹੈ ਕਿ ਉਨ੍ਹਾਂ ਦੀ ਨਵੀਂ ਪੀੜ੍ਹੀ ਵੀ ਕਲਾ ਦੇ ਖੇਤਰ 'ਚ ਯੋਗਦਾਨ ਦੇਣਾ ਚਾਹੁੰਦੀ ਹੈ। ਅਗਸਤਿਆ ਨੇ ਨਾ ਸਿਰਫ ਸਕ੍ਰਿਪਟ ਲਿਖੀ ਸਗੋਂ ਇਹ ਫਿਲਮ ਚੰਗੇ ਤਰੀਕੇ ਨਾਲ ਡਾਇਰੈਕਟ ਵੀ ਕੀਤੀ ਹੈ। ਫਿਲਮ 'ਚ ਉਸ ਨੇ ਬੈਕਗ੍ਰਾਊਂਡ ਮਿਊਜ਼ਿਕ ਵੀ ਦਿੱਤਾ ਹੈ। ਜਦੋਂ ਅਮਿਤਾਭ ਬੱਚਨ ਤੇ ਜਯਾ ਬੱਚਨ ਨੇ ਇਹ ਫਿਲਮ ਦੇਖੀ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ।


Tags: Amitabh BachchanJaya BachchanGrandson Agastya NandaAbhishek BachchanAishwarya Rai BachchanShweta NandaNikhil Nanda

Edited By

Sunita

Sunita is News Editor at Jagbani.