ਮੁੰਬਈ(ਬਿਊਰੋ)— ਅਗਸਤ ਵਿਚ ਸ਼ੁਰੂ ਹੋਏ ਅਮਿਤਾਭ ਬੱਚਨ ਦਾ ਰਿਐਲਿਟੀ ਸ਼ੋਅ 'ਕੌਣ ਬਣੇਗਾ ਕਰੋੜਪਤੀ' ਸੀਜਨ 9 ਦੀ ਪ੍ਰਸਿੱਧੀ ਇੰਨੀ ਜ਼ਿਆਦਾ ਵਧ ਗਈ ਹੈ ਕਿ ਇਸ ਨੇ ਸਲਮਾਨ ਖਾਨ ਦੇ ਵਿਵਾਦਿਤ ਸ਼ੋਅ 'ਬਿੱਗ ਬੌਸ 11' ਅਤੇ ਅਕਸ਼ੇ ਕੁਮਾਰ ਦੇ ਕਾਮੇਡੀ ਸ਼ੋਅ 'ਦਿ ਗਰੇਟ ਇੰਡਿਅਨ ਲਾਫਟਰ ਚੈਲੇਂਜ' ਨੂੰ ਟੀ. ਆਰ. ਪੀ. ਦੀ ਰੇਸ ਵਿਚ ਪਛਾੜ ਦਿੱਤਾ ਹੈ। ਬੀ. ਏ. ਆਰ. ਸੀ. ਦੀ ਰਿਪੋਰਟ ਮੁਤਾਬਕ, 40ਵੇਂ ਹਫਤੇ ਵਿਚ ਅਮਿਤਾਭ ਬੱਚਨ ਦਾ ਇਹ ਸ਼ੋਅ ਟਾਪ ਪੋਜੀਸ਼ਨ 'ਤੇ ਬਣਾ ਹੋਇਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ 'ਬਿੱਗ ਬੌਸ' ਟਾਪ 10 'ਚੋਂ ਬਾਹਰ ਹੈ। 1 ਸਤੰਬਰ ਤੋਂ ਸ਼ੁਰੂ ਹੋਇਆ ਸਲਮਾਨ ਖਾਨ ਦਾ ਸ਼ੋਅ 'ਬਿੱਗ ਬੌਸ' ਟੀ. ਆਰ. ਪੀ. ਦੀ ਰੇਸ ਵਿਚ ਪਛੜ ਗਿਆ ਹੈ।
ਦੱਸ ਦਈਏ ਕਿ ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ 11' ਦੇ ਗ੍ਰੈਂਡ ਪ੍ਰੀਮੀਅਰ ਐਪੀਸੋਡ ਨੂੰ 2.9 ਦੀ ਰੇਟਿੰਗ ਮਿਲੀ ਤੇ 11ਵੇਂ ਨੰਬਰ ਉੱਤੇ ਆਪਣੀ ਹਾਜ਼ਰੀ ਦਰਜ ਕੀਤੀ। ਇਸ ਗੱਲ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ 41ਵੇਂ ਹਫਤੇ ਵਿਚ ਸ਼ੋਅ ਛੇਤੀ ਹੀ ਟਾਪ 10 ਵਿਚ ਆਪਣੀ ਜਗ੍ਹਾ ਬਣਾ ਲਵੇਗਾ। ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਕਲਰਜ਼ ਟੀ. ਵੀ. ਦੇ ਸਭ ਤੋਂ ਵਿਵਾਦਿਤ ਅਤੇ ਐਂਟਰਟੇਨਿੰਗ ਰਿਐਲਿਟੀ ਸ਼ੋਅ ਦੀ ਧਮਾਕੇਦਾਰ ਅੰਦਾਜ਼ 'ਚ ਸ਼ੁਰੂਆਤ ਕੀਤੀ।