FacebookTwitterg+Mail

ਅਮਿਤਾਭ ਨੇ 'ਪੀਕੂ' 'ਚ ਦੀਪਿਕਾ ਨੂੰ ਲੈ ਕੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

10 September, 2016 04:48:32 PM
ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਆਪਣੀ ਆਉਣ ਵਾਲੀ ਫ਼ਿਲਮ 'ਪਿੰਕ' ਦੇ ਪ੍ਰਮੋਸ਼ਨ 'ਚ ਜੁੱਟੇ ਹੋਏ ਹਨ। 'ਪਿੰਕ' ਦੇ ਪ੍ਰਮੋਸ਼ਨ ਦੌਰਾਨ ਅਮਿਤਾਭ ਔਰਤਾਂ ਦੇ ਅਧਿਕਾਰਾਂ 'ਤੇ ਬੇਹੱਦ ਜ਼ੋਰ ਦਿੰਦੇ ਨਜ਼ਰ ਆ ਰਹੇ ਹਨ। ਪ੍ਰਮੋਸ਼ਨ ਦੇ ਦੌਰਾਨ ਉਨ੍ਹਾਂ ਨੇ ਫ਼ਿਲਮ 'ਪੀਕੂ' ਨਾਲ ਜੁੜੇ ਕਈ ਖੁਲਾਸੇ ਕੀਤੇ ਅਤੇ ਕਿਹਾ ਕਿ ਉਨ੍ਹਾਂ ਦੇ ਮੁਕਾਬਲੇ 'ਚ ਦੀਪਿਕਾ ਨੂੰ ਜ਼ਿਆਦਾ ਪੈਸੇ ਦਿੱਤੇ ਗਏ ਸਨ।
ਇਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਮਹਾਨਾਇਕ ਅਮਿਤਾਭ ਬੱਚਨ ਨੇ ਕਿਹਾ,''ਪੀਕੂ ਲਈ ਦੀਪਿਕਾ ਪਾਦੁਕੋਣ ਨੂੰ ਮੇਰੇ ਤੋਂ ਜ਼ਿਆਦਾ ਰਕਮ ਦਿੱਤੀ ਗਈ ਸੀ। ਇਸ ਨਾਲ ਦੋ ਗੱਲਾਂ ਸਾਫ ਹੁੰਦੀਆਂ ਹਨ। ਪਹਿਲੀ ਇਹ ਕਿ ਉਹ ਮੇਰੇ ਤੋਂ ਜ਼ਿਆਦਾ ਮਹੱਤਵਪੂਰਨ ਹੈ ਅਤੇ ਦੂਜਾ ਇਹ ਕਿ ਮੈਂ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹਾਂ, ਜਿਸ ਦੇ ਚੱਲਦੇ ਮੈਂ ਆਪਣਾ ਪ੍ਰਾਈਜ਼ ਟੈਗ ਖੋ ਦਿੱਤਾ ਹੈ। ਸ਼ਾਇਦ ਮੈਂ ਹੁਣ ਇੰਨਾ ਮਹੱਤਵਪੂਰਨ ਨਹੀਂ ਹਾਂ।'' ਫ਼ਿਲਮ 'ਪੀਕੂ' 'ਚ ਅਮਿਤਾਭ ਬੱਚਨ ਨੇ ਦੀਪਿਕਾ ਪਾਦੁਕੋਣ ਦੇ ਪਿਤਾ ਦਾ ਕਿਰਦਾਰ ਨਿਭਾਇਆ ਸੀ। ਫ਼ਿਲਮ ਨੇ ਬਾਕਸ ਆਫਿਸ 'ਤੇ ਵਧੀਆ ਕਮਾਈ ਕੀਤੀ ਸੀ।
ਅਮਿਤਾਭ ਬੱਚਨ ਦੀ ਫ਼ਿਲਮ 'ਪਿੰਕ' ਵੀ ਔਰਤਾਂ 'ਤੇ ਆਧਾਰਿਤ ਹੈ। ਇਸ ਫ਼ਿਲਮ 'ਚ ਅਮਿਤਾਭ ਬੱਚਨ ਨੇ ਇਕ ਵਕੀਲ ਦੀ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਦਾ ਨਿਰਮਾਣ ਸ਼ੂਜੀਤ ਸਰਕਾਰ ਨੇ ਕੀਤਾ ਹੈ, ਜਿਨ੍ਹਾਂ ਨੇ 'ਪੀਕੂ' ਨੂੰ ਨਿਰਦੇਸ਼ਿਤ ਕੀਤਾ ਸੀ। ਤੁਹਾਨੂੰ ਦੱਸ ਦਈਏ ਕਿ ਫ਼ਿਲਮ 'ਪੀਕੂ' ਦੇ ਬਾਅਦ ਅਮਿਤਾਭ ਬੱਚਨ ਅਤੇ ਦੀਪਿਕਾ ਪਾਦੁਕੋਣ ਦੇ ਵਿੱਚ ਮਨਮੁਟਾਵ ਦੀਆਂ ਖ਼ਬਰਾਂ ਆਈਆਂ ਸਨ, ਹੋ ਸਕਦਾ ਹੈ ਕਿ ਫੀਸ ਹੀ ਇਸ ਦਾ ਕਾਰਨ ਰਿਹਾ ਹੋਵੇ।

Tags: ਅਮਿਤਾਭ ਬੱਚਨ ਦੀਪਿਕਾ ਪਾਦੁਕੋਣ Amitabh Bachchan Deepika Padukone pikuਪੀਕੂਪਿੰਕਪ੍ਰਮੋਸ਼ਨ

About The Author

Anuradha Sharma

Anuradha Sharma is News Editor at Jagbani.