FacebookTwitterg+Mail

ਭਾਰੀ ਮੀਂਹ ਕਾਰਨ ਅਮਿਤਾਬ ਬੱਚਨ ਦੇ ਘਰ ਹੋਇਆ ਜਲ-ਥਲ, ਵੀਡੀਓ ਵਾਇਰਲ

amitabh bachchan  s bungalow pratiksha gets flooded due to heavy mumbai rains
06 September, 2019 09:13:00 AM

ਮੁੰਬਈ (ਬਿਊਰੋ) - ਬਾਲੀਵੁੱਡ ਮਹਾਨਾਇਕ ਅਮਿਤਾਬ ਬੱਚਨ ਨੂੰ ਵੀ ਮੁੰਬਈ ਦੇ ਮੀਂਹ ਨੇ ਬੇਹਾਲ ਕਰ ਦਿੱਤਾ ਹੈ ਕਿਉਂਕਿ ਜੁਹੂ 'ਚ ਬਣੇ ਉਨ੍ਹਾਂ ਦੇ ਬੰਗਲੇ 'ਚ ਮੀਂਹ ਦਾ ਪਾਣੀ ਵੜ੍ਹ ਆਇਆ ਹੈ, ਜਿਸ ਸੜਕ ਦੇ ਕਿਨਾਰੇ 'ਤੇ ਬਿੱਗ ਬੀ ਦਾ ਘਰ ਹੈ ਉਹ ਸੜਕ ਜਲ-ਥਲ ਨਾਲ ਇਕ ਹੋ ਗਈ ਹੈ। ਅਮਿਤਾਬ ਬੱਚਨ ਦੇ ਘਰ 'ਚ ਪਾਣੀ ਵੜਣ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅਮਿਤਾਬ ਦੇ ਪ੍ਰਸ਼ੰਸਕ ਇਹ ਕਹਿ ਰਹੇ ਹਨ ਕਿ ਘਰ ਸਾਰੇ ਠੀਕ ਹਨ ਜਾਂ ਨਹੀਂ। ਇਸ ਕੁਮੈਂਟ ਤੋਂ ਬਾਅਦ ਅਮਿਤਾਬ ਬੱਚਨ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਜ਼ਵਾਬ ਦਾ ਇੰਤਜ਼ਾਰ ਹੈ।


ਦੱਸ ਦਈਏ ਕਿ ਅਦਾਕਾਰ ਅਰਜੁਨ ਰਾਮਪਾਲ ਨੇ ਵੀ ਮੀਂਹ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਅਰਜੁਨ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ''ਸਿਰਫ ਭਾਰਤੀ ਹੀ ਇਸ ਮੌਸਮ 'ਚ ਖੁਦ ਨੂੰ ਬਚਾਅ ਸਕਦੇ ਹਨ, ਸੁਰੱਖਿਅਤ ਰਹੋ ਤੇ ਭਾਰਤੀਆਂ ਵਾਂਗ ਡਰਾਈਵ ਕਰੋ।''

 
 
 
 
 
 
 
 
 
 
 
 
 
 

Only Indian cars survive in this weather. Be safe. Drive Indian.

A post shared by Arjun (@rampal72) on Sep 4, 2019 at 6:52am PDT


ਦੱਸਣਯੋਗ ਹੈ ਕਿ ਅਮਿਤਾਬ ਬੱਚਨ ਜਲਦ ਹੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਉਹ ਫਿਲਮ 'ਗੁਲਾਬੋ ਸਿਤਾਬੋ' 'ਚ ਵੀ ਅਦਾਕਾਰੀ ਕਰਦੇ ਦਿਸਣਗੇ।


Tags: Amitabh BachchanBungalow PratikshaFloodedHeavy RainsMumbaiVideo ViralBollywood Celebrity

Edited By

Sunita

Sunita is News Editor at Jagbani.