FacebookTwitterg+Mail

ਪਰਿਵਾਰ ਨਾਲ ਨੈਨੀਤਾਲ ਪਹੁੰਚਣਗੇ ਅਮਿਤਾਭ, ਵਜ੍ਹਾ ਹੈ ਖਾਸ

amitabh bachchan  will be in nainital from 3 to 6 june with family
17 May, 2019 01:54:36 PM

ਮੁੰਬਈ (ਬਿਊਰੋ) : ਨਵੀਨ ਪਾਲੀਵਾਲ ਦੇਸ਼ ਦੇ ਪ੍ਰਸਿੱਧ ਵਿਦਿਆਲੇ 'ਚ ਮਸ਼ਹੂਰ ਸ਼ੇਰਵੁੱਡ ਕਾਲਜ ਨੈਨੀਤਾਲ ਦੀ 150ਵੀਂ ਵਰ੍ਹੇਗੰਢ ਬੇਹੱਦ ਖਾਸ ਹੋਣ ਵਾਲੀ ਹੈ। ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਸਥਾਪਨਾ ਦਿਵਸ ਸਮਾਰੋਹ 'ਚ ਬਤੌਰ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਨਗੇ। ਅਮਿਤਾਭ ਬੱਚਨ ਸ਼ੇਰਵੁੱਡ ਦੇ ਸਾਬਕਾ ਵਿਦਿਆਰਥੀ ਵੀ ਹਨ। ਜਦੋਂਕਿ ਫਿਲਮ ਇੰਡਸਟਰੀ ਦੇ ਕਈ ਪ੍ਰਸਿੱਧ ਕਲਾਕਾਰ ਵੀ ਪ੍ਰੋਗਰਾਮ 'ਚ ਸ਼ਾਮਲ ਹੋਣਗੇ। ਸਿੱਖਿਆ ਦੇ ਖੇਤਰ 'ਚ ਵਿਸ਼ੇਸ਼ ਪਛਾਣ ਰੱਖਣ ਵਾਲੇ ਸ਼ੇਰਵੁੱਡ ਕਾਲਜ ਲਈ ਇਹ ਸਾਲ ਬੇਹੱਦ ਖਾਸ ਹੈ। ਸ਼ੇਰਵੁੱਡ ਇਸ ਵਾਰ ਆਪਣੀ 150ਵੀਂ ਜਯੰਤੀ ਮਨਾਉਣ ਜਾ ਰਿਹਾ ਹੈ। ਜੂਨ ਦੇ ਪਹਿਲੇ ਹਫਤੇ 'ਚ ਆਯੋਜਿਤ ਹੋਣ ਵਾਲੇ ਪ੍ਰੋਮਰਾਮ ਨੂੰ ਲੈ ਕੇ ਵਿਦਿਆਲੇ 'ਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ।


ਪ੍ਰਿੰਸੀਪਲ ਅਮਨਦੀਪ ਸੰਧੂ ਨੇ ਦੱਸਿਆ ਕਿ ਵਿਦਿਆਲੇ ਵਲੋਂ ਅਮਿਤਾਭ ਬੱਚਨ ਨੂੰ ਪ੍ਰੋਗਰਾਮ 'ਚ ਬਤੌਰ ਮੁੱਖ ਮਹਿਮਾਨ ਵਜੋਂ ਬੁਲਾਏ ਗਏ ਹਨ। ਅਮਿਤਾਭ ਬੱਚਨ ਨੇ ਸੱਦਾ ਸਵੀਕਾਰਦੇ ਹੋਏ ਪਰਿਵਾਰ ਨਾਲ ਨੈਨੀਤਾਲ ਪਹੁੰਚਣ 'ਤੇ ਸਹਿਮਤੀ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸਥਾਪਨਾ ਦਿਵਸ ਸਮਾਰੋਹ 'ਚ ਬਿੱਗ ਬੀ ਨਾਲ ਦੇਸ਼ਭਰ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਿਰਕਤ ਕਰਨ ਵਾਲੀਆਂ ਹਨ। ਵਿਦਿਆਲੇ ਦੇ ਪ੍ਰਬੰਧਕ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਸਮੇਤ ਹੋਰਨਾ ਮਹਿਮਾਨਾਂ ਦੇ ਸਵਾਗਤ ਦੀਆਂ ਤਿਆਰੀਆਂ 'ਚ ਲੱਗਾ ਹੋਇਆ ਹੈ। 3 ਤੋਂ 6 ਜੂਨ ਤੱਕ ਹੋਣ ਵਾਲੇ ਪ੍ਰੋਗਰਾਮ ਨੂੰ ਲੈ ਕੇ ਵਿਦਿਆਲੇ 'ਚ ਇਨ੍ਹੀਂ ਦਿਨੀਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

2008 'ਚ ਪਰਿਵਾਰ ਨਾਲ ਨੈਨੀਤਾਲ ਆਏ ਸਨ ਅਮਿਤਾਭ

ਅਮਿਤਾਭ ਬੱਚਨ ਨੇ ਸਾਲ 1959 ਨੂੰ ਸ਼ੇਰਵੁੱਡ ਤੋਂ ਪੜਾਈ ਕੀਤੀ ਸੀ। ਇਸ ਦੇ 50 ਸਾਲ ਪੂਰੇ ਹੋਣ 'ਤੇ ਜੁਲਾਈ 2008 'ਚ ਉਹ ਪੂਰੇ ਪਰਿਵਾਰ ਨਾਲ ਨੈਨੀਤਾਲ ਆਏ ਸਨ। ਇਸ ਮੌਕੇ 'ਤੇ ਉਨ੍ਹਾਂ ਦੀ ਪਤਨੀ ਜਯਾ ਬੱਚਨ, ਬੇਟੇ ਅਮਿਤਾਭ ਬੱਚਨ ਤੇ ਨੂੰਹ ਐਸ਼ਵਰਿਆ ਰਾਏ ਬੱਚਨ ਨੇ ਵੀ ਨੈਨੀਤਾਲ ਦਾ ਦੌਰਾ ਕੀਤਾ ਸੀ। ਹੁਣ 11 ਸਾਲ ਬਾਅਦ ਉਹ ਦੋਬਾਰਾ ਇਥੇ ਪਹੁੰਚਣਗੇ।

 

 

ਨੈਨੀਤਾਲ ਤੋਂ ਹੀ ਸ਼ੁਰੂ ਕੀਤੀ ਸੀ ਅਭਿਨੈ ਦੀ ਸ਼ੁਰੂਆਤ

 

ਅਮਿਤਾਭ ਬੱਚਨ ਨੇ ਨੈਨੀਤਾਲ ਤੋਂ ਹੀ ਅਭਿਨੈ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਂਕ ਸੀ। ਸਕੂਲ ਦੇ ਦਿਨਾਂ 'ਚ ਅਮਿਤਾਭ ਬੱਚਨ ਨੇ ਕਈ ਨਾਟਕਾਂ 'ਚ ਅਭਿਨੈ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਸਦੀ ਦੇ ਮਹਾਨਾਇਕ ਤੱਕ ਦਾ ਸਫਰ ਤੈਅ ਕੀਤਾ।  


Tags: Amitabh BachchanNainitalFamilySocial MediaSherwood CollegeBollywood Celebrity

Edited By

Sunita

Sunita is News Editor at Jagbani.