FacebookTwitterg+Mail

ਫਿਲਮ 'ਬਦਲਾ' 'ਚ ਅਮਿਤਾਭ ਬੱਚਨ ਨੇ 'ਗੁੜੀਆ' ਨੂੰ ਦਿੱਤੀ ਆਪਣੀ ਆਵਾਜ਼

amitabh bachchan
05 March, 2019 05:00:44 PM

ਜਲੰਧਰ(ਬਿਊਰੋ)— ਦਿੱਗਜ਼ ਅਭਿਨੇਤਾ ਅਮਿਤਾਭ ਬੱਚਨ ਦੀ ਫਿਲਮ 'ਬਦਲਾ' ਇਸ ਹਫਤੇ ਆਪਣੀ ਦਮਦਾਰ ਕਰਾਇਮ ਥ੍ਰਿਲਰ ਕਹਾਣੀ ਨਾਲ ਦਰਸ਼ਕਾਂ ਦਾ ਮਨੋਰੰਜ਼ਨ ਕਰਨ ਲਈ ਤਿਆਰ ਹੈ। ਹਾਲ ਹੀ 'ਚ ਰਿਲੀਜ਼ ਹੋਏ ਫਿਲਮ ਦੇ ਗੀਤ 'ਔਕਾਤ' ਨੂੰ ਆਪਣੀ ਆਵਾਜ਼ ਦੇਣ ਤੋਂ ਬਾਅਦ, ਹੁਣ ਅਮਿਤਾਭ ਨੇ 'ਗੁੜੀਆ' ਨੂੰ ਆਪਣੀ ਆਵਾਜ਼ ਦਿੱਤੀ ਹੈ। 'ਗੁੜੀਆ' ਹਰੀਵੰਸ਼ ਰਾਏ ਬੱਚਨ ਦੁਆਰਾ ਲਿਖੀ ਗਈ ਇਕ ਕਵਿਤਾ ਹੈ ਜਿਸ ਨੂੰ 'ਬਦਲਾ' 'ਚ ਇਸਤੇਮਾਲ ਕੀਤਾ ਗਿਆ ਹੈ। ਫਿਲਮ ਵਿੱਚ ਤਾਪਸੀ ਪੰਨੂ ਦਾ ਕਿਰਦਾਰ ਇਸ ਕਵਿਤਾ ਨਾਲ ਕਾਫੀ ਮਿਲਦਾ-ਜੁਲਦਾ ਹੈ। ਇਸ ਲਈ ਅਮਿਤਾਭ ਬੱਚਨ ਨੇ ਖੁਦ ਇਸ ਕਵਿਤਾ ਨੂੰ ਤਾਪਸੀ ਲਈ ਫਿਲਮ 'ਚ ਸ਼ਾਮਿਲ ਕਰਨ ਦਾ ਫੈਸਲਾ ਲਿਆ ਹੈ।
Punjabi Bollywood Tadka
ਫਿਲਮ 'ਚ ਸੁਣਾਈ ਦੇਣ ਵਾਲੀ ਇਸ ਕਵਿਤਾ ਨੂੰ ਅਮਿਤਾਭ ਬੱਚਨ ਨੇ ਖੁੱਦ ਆਪਣੀ ਆਵਾਜ਼ 'ਚ ਰਿਕਾਰਡ ਕੀਤਾ ਹੈ ਜੋ ਇਸ ਨੂੰ ਹੋਰ ਜ਼ਿਆਦਾ ਖਾਸ ਬਣਾ ਦਿੰਦਾ ਹੈ। ਫਿਲਮ ਦਾ ਸਸਪੈਂਸ ਟਰੇਲਰ ਅਤੇ ਪੋਸਟਰ ਦੇਖਣ ਤੋਂ ਬਾਅਦ ਹੁਣ ਹਰ ਕੋਈ ਫਿਲਮ ਦੇ ਰਿਲੀਜ਼ ਹੋਣ ਇੰਤਜ਼ਾਰ ਕਰ ਰਿਹਾ ਹੈ। ਫਿਲਮ ਪਿੰਕ ਤੋਂ ਬਾਅਦ ਅਮਿਤਾਭ ਬੱਚਨ ਅਤੇ ਤਾਪਸੀ ਪੰਨੂ ਫਿਲਮ 'ਬਦਲਾ' 'ਚ ਦੂਜੀ ਵਾਰ ਇਕੱਠੇ ਸਕ੍ਰੀਨ ਸਪੇਸ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। 'ਬਦਲਾ' ਨੂੰ ਰੈੱਡ ਚਿਲੀਜ਼ ਐਂਟਰਟੇਨਮੈਂਟ ਦੁਆਰਾ Azure Entertainment ਦੇ ਸਹਿਯੋਗ ਨਾਲ ਪੇਸ਼ ਕੀਤਾ ਗਿਆ ਹੈ। 'ਬਦਲਾ' 8 ਮਾਰਚ 2019 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।


Tags: Amitabh Bachchan Azure Entertainnent Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.