FacebookTwitterg+Mail

ਸ਼ਵੇਤਾ ਦੇ ਰੈਂਪ ਵਾਕ ਦਾ ਵੀਡੀਓ ਬਣਾਉਂਦੇ ਅਮਿਤਾਭ ਨੇ ਮਾਰੀ ਸੀਟੀ, ਵੀਡੀਓ ਵਾਇਰਲ

amitabh bachchan
28 March, 2019 01:16:32 PM

ਜਲੰਧਰ(ਬਿਊਰੋ)— ਅਜਿਹਾ ਕਿਹਾ ਜਾਂਦਾ ਹੈ ਕਿ ਧੀ ਹਮੇਸ਼ਾ ਪਿਓ ਦੇ ਦਿਲ ਦੇ ਬੇਹੱਦ ਕਰੀਬ ਹੁੰਦੀ ਹੈ। ਇਸ ਦੀ ਮਿਸਾਲ ਅਕਸਰ ਹੀ ਅਮਿਤਾਭ ਬੱਚਨ ਤੇ ਸ਼ਵੇਤਾ ਨੰਦਾ ਬੱਚਨ ਨੂੰ ਦੇਖ ਕੇ ਮਿਲਦੀ ਹੈ। ਇਕ ਵਾਰ ਫਿਰ ਪਿਓ-ਧੀ ਦੀ ਬਾਂਡਿੰਗ ਫੈਸ਼ਨ ਸ਼ੋਅ ਦੌਰਾਨ ਦੇਖਣ ਨੂੰ ਮਿਲੀ। ਸ਼ਵੇਤਾ ਬੱਚਨ ਇਕ ਫੈਸ਼ਨ ਸ਼ੋਅ ਦੌਰਾਨ ਲਹਿੰਗਾ ਪਾ ਕੇ ਰੈਂਪ 'ਤੇ ਵਾਕ ਕਰਦੀ ਨਜ਼ਰ ਆਈ। ਇਸ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ। ਇਸੇ ਦੌਰਾਨ ਸ਼ਵੇਤਾ ਨੂੰ ਦੇਖ ਅਮਿਤਾਭ ਬੇਹੱਦ ਉਤਸ਼ਾਹਿਤ ਹੋ ਗਏ ਤੇ ਸੀਟੀ ਮਾਰਨ ਲੱਗੇ।


ਸਿਰਫ ਇੰਨਾ ਹੀ ਨਹੀਂ ਅਮਿਤਾਭ ਨੇ ਇਸ ਮੌਕੇ ਨੂੰ ਆਪਣੇ ਫੌਨ 'ਚ ਕੈਪਚਰ ਕਰਨ ਲਈ ਸ਼ਵੇਤਾ ਦੀ ਵੀਡੀਓ ਵੀ ਬਣਾਈ। ਇਸ ਤੋਂ ਪਤਾ ਲੱਗਦਾ ਹੈ ਕਿ ਅਮਿਤਾਭ ਲਈ ਸ਼ਵੇਤਾ ਦਾ ਪਿਆਰ ਕਦੇ ਘੱਟ ਨਹੀਂ ਸਕਦਾ ਤੇ ਉਸ ਸ਼ਵੇਤਾ ਦੇ ਬੇਹੱਦ ਕਰੀਬ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।


Tags: Amitabh BachchanrampwalkViral videoShweta Bachchan NandaBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.