FacebookTwitterg+Mail

ਅਮਿਤਾਭ ਬੱਚਨ ਨੂੰ ਟੀ. ਬੀ. ਦੇ ਲੱਛਣਾਂ ਦਾ 8 ਸਾਲ ਤਕ ਪਤਾ ਨਹੀਂ ਲੱਗਾ

amitabh bachchan
22 August, 2019 09:15:30 AM

ਮੁੰਬਈ(ਬਿਊਰੋ)- ਬਾਲੀਵੁੱਡ ਸਟਾਰ ਅਮਿਤਾਭ ਬੱਚਨ ਨੇ ਪਿਛਲੇ ਦਿਨੀਂ ਦੱਸਿਆ ਕਿ ਉਹ 8 ਸਾਲਾਂ ਤਕ ਟੀ. ਬੀ. ਦੇ ਲੱਛਣਾਂ ਨੂੰ ਨਹੀਂ ਜਾਣ ਸਕੇ। ਉਨ੍ਹਾਂ ਖੁਲਾਸਾ ਕੀਤਾ ਕਿ 8 ਸਾਲਾਂ ਤਕ ਉਨ੍ਹਾਂ ਨੂੰ ਟਿਊਬਰਕਿਊਲੋਸਿਸ (ਟੀ.ਬੀ.) ਦੀ ਬੀਮਾਰੀ ਰਹੀ ਅਤੇ ਉਹ ਇਸ ਗੱਲ ਤੋਂ ਅਣਜਾਣ ਰਹੇ। ਉਨ੍ਹਾਂ ਕਿਹਾ ਕਿ ਜੇਕਰ ਇਹ ਬੀਮਾਰੀ ਉਨ੍ਹਾਂ ਨੂੰ ਹੋ ਸਕਦੀ ਹੈ ਤਾਂ ਕਿਸੇ ਨੂੰ ਵੀ ਹੋ ਸਕਦੀ ਹੈ। ਇਸ ਲਈ ਚੈੱਕਅਪ ਕਰਾਉਣ ’ਤੇ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਟੀ. ਬੀ. ਇਕ ਇਨਫੈਕਸ਼ਨ ਫੈਲਾਉਣ ਵਾਲੀ ਬੀਮਾਰੀ ਹੈ, ਜੋ ਜ਼ਿਆਦਾਤਰ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ ਪਰ ਇਹ ਸਰੀਰ ਦੇ ਦੂਜੇ ਹਿੱਸਿਆਂ ’ਤੇ ਵੀ ਅਸਰ ਪਾ ਸਕਦੀ ਹੈ। ਇਹ ਹਵਾ ਵਿਚ ਅਸਾਨੀ ਨਾਲ ਫੈਲਦੀ ਹੈ। ਤੁਹਾਡੇ ਸਰੀਰ ’ਚ ਟੀ. ਬੀ. ਦੇ ਬੈਕਟੀਰੀਆ ਹੋ ਸਕਦੇ ਹਨ ਪਰ ਤੁਹਾਡੀ ਇਮਿਊਨਿਟੀ ਉਨ੍ਹਾਂ ਨੂੰ ਸਰੀਰ ਵਿਚ ਫੈਲਣ ਤੋਂ ਰੋਕੀ ਰੱਖਦੀ ਹੈ, ਇਸ ਨੂੰ ਲੁਕਿਆ ਜਾਂ ਲੈਟੇਂਟ ਟੀ. ਬੀ. ਕਹਿੰਦੇ ਹਨ। ਇਸ ਵਿਚ ਖਾਂਸੀ, ਰਾਤ ਨੂੰ ਪਸੀਨਾ ਆਉਣਾ, ਥਕਾਵਟ, ਭਾਰ ਘਟਣਾ, ਜ਼ੁਕਾਮ ਵਰਗੇ ਲੱਛਣ ਹੋ ਸਕਦੇ ਹਨ। ਇਸ ਕੇਸ ਵਿਚ ਬੀਮਾਰੀ ਇਕ ਇਨਸਾਨ ਤੋਂ ਦੂਜੇ ਇਨਸਾਨ ਤਕ ਨਹੀਂ ਪਹੁੰਚਦੀ।

ਜਿਵੇਂ ਕਿ ਅਸੀਂ ਦੱਸ ਚੁੱਕੇ ਹਾਂ ਕਿ ਟੀ. ਬੀ. ਦੋ ਤਰ੍ਹਾਂ ਦੀ ਹੁੰਦੀ ਹੈ। ਲੈਟੇਂਟ ਟੀ. ਬੀ. ਇਨਫੈਕਸ਼ਨ ਅਤੇ ਟੀ. ਬੀ. ਡਿਜ਼ੀਜ਼। ਜਦੋਂ ਇਨਸਾਨ ਦੇ ਸਰੀਰ ਵਿਚ ਸਾਹ ਤੋਂ ਟੀ. ਬੀ. ਦੇ ਬੈਕਟੀਰੀਆ ਚਲੇ ਜਾਂਦੇ ਹਨ ਤਾਂ ਇਮਿਊਨ ਸਿਸਟਮ ਕਾਰਨ ਇਹ ਵੈਕਟੀਰੀਆ ਵਧ ਨਹੀਂ ਸਕਦੇ ਤਾਂ ਇਹ ਲੈਟੇਂਟ ਟੀ. ਬੀ. ਇਨਫੈਕਸ਼ਨ ਹੁੰਦਾ ਹੈ। ਇਸ ਕੰਡੀਸ਼ਨ ਵਿਚ ਬੈਕਟੀਰੀਆ ਇਨਸਾਨ ਨੂੰ ਬੀਮਾਰ ਕੀਤੇ ਬਿਨਾਂ ਸਰੀਰ ਵਿਚ ਰਹਿੰਦੇ ਹਨ। (ਜਿਵੇਂ ਕਿ ਅਮਿਤਾਭ ਬੱਚਨ ਦੇ ਕੇਸ ਵਿਚ ਹੋਇਆ)। ਜੇਕਰ ਬੈਕਟੀਰੀਆ ਸਰੀਰ ਵਿਚ ਵਧਣ ਲੱਗੇ ਤਾਂ ਇਹੀ ਲੈਟੇਂਟ ਇਨਫੈਕਸ਼ਨ ਟੀ. ਬੀ. ਦੀ ਬੀਮਾਰੀ ਵਿਚ ਬਦਲ ਜਾਂਦਾ ਹੈ।


Tags: Amitabh BachchanHealthTuberculosisBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari