FacebookTwitterg+Mail

ਅਮਿਤਾਭ ਨੂੰ ਭਲਕੇ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ

amitabh bachchan
22 December, 2019 09:05:36 AM

ਨਵੀਂ ਦਿੱਲੀ(ਭਾਸ਼ਾ)- ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਸੋਮਵਾਰ ਰਾਸ਼ਟਰੀ ਫਿਲਮ ਪੁਰਸਕਾਰ ਵੰਡਣਗੇ। ਇਹ ਸਾਲਾਨਾ ਕੌਮੀ ਫਿਲਮ ਪੁਰਸਕਾਰ ਸਮਾਰੋਹ ਸਥਾਨਕ ਵਿਗਿਆਨ ਭਵਨ ਵਿਖੇ ਆਯੋਜਿਤ ਹੋਵੇਗਾ, ਜਿਸ ਵਿਚ ਮੰਨੇ-ਪ੍ਰਮੰਨੇ ਫਿਲਮ ਅਭਿਨੇਤਾ ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਦਾਨ ਕੀਤਾ ਜਾਏਗਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਵੀ ਇਸ ਮੌਕੇ ਹਾਜ਼ਰ ਹੋਣਗੇ।

ਸਰਕਾਰੀ ਸੂਤਰਾਂ ਮੁਤਾਬਕ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੇਤੂਆਂ ਲਈ ਚਾਹ ਪਾਰਟੀ ਦਾ ਆਯੋਜਨ ਕਰਨਗੇ। 2018 ’ਚ ਰਾਸ਼ਟਰਪਤੀ ਨੇ ਸਮਾਰੋਹ ਦੌਰਾਨ ਕੁਝ ਪੁਰਸਕਾਰ ਪਹਿਲਾਂ ਹੀ ਵੰਡ ਦਿੱਤੇ ਸਨ। ਇਸ ਸਮਾਰੋਹ ਨੂੰ 2 ਹਿੱਸਿਆਂ ਵਿਚ ਵੰਡਿਆ ਗਿਆ ਸੀ। 66ਵੇਂ ਕੌਮੀ ਫਿਲਮ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਇਸ ਸਾਲ ਅਗਸਤ ’ਚ ਕੀਤਾ ਗਿਆ ਸੀ। ਗੁਜਰਾਤੀ ਫਿਲਮ ‘ਹੇਲਾਰੋ’ ਨੂੰ ਸਰਵੋਤਮ ਫਿਲਮ ਵਜੋਂ ਚੁਣਿਆ ਗਿਆ ਸੀ। ਿਵੱਕੀ ਕੌਸ਼ਲ ਅਤੇ ਆਯੁਸ਼ਮਾਨ ਖੁਰਾਣਾ ਨੇ ‘ਉੜੀ : ਦਿ ਸਰਜੀਕਲ ਸਟ੍ਰਾਈਕ’ ਅਤੇ ‘ਅੰਧਾਧੁੰਦ’ ਵਿਚ ਆਪਣੀ ਅਦਾਕਾਰੀ ਲਈ ਸਾਂਝੇ ਤੌਰ ’ਤੇ ਸਰਵੋਤਮ ਅਭਿਨੇਤਾ ਦਾ ਪੁਰਸਕਾਰ ਜਿੱਤਿਆ ਸੀ।


Tags: Amitabh BachchanDadasaheb Phalke AwardVenkaiah Naidu2019 National Awards

About The Author

manju bala

manju bala is content editor at Punjab Kesari