FacebookTwitterg+Mail

ਬਾਲੀਵੁੱਡ ਦੀਆਂ ਅਜਿਹੀਆਂ ਫਿਲਮਾਂ, ਜਿਨ੍ਹਾਂ ਨੂੰ ਰਿਲੀਜ਼ ਹੋਣ 'ਚ ਲੱਗਾ ਸਾਲਾਂ ਦਾ ਸਮਾਂ

amitabh bachchan
21 May, 2020 08:36:19 AM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਫਿਲਮਾਂ ਦੇ ਐਲਾਨ ਨਾਲ ਹੀ ਉਨ੍ਹਾਂ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਵੀ ਹੋ ਜਾਂਦਾ ਹੈ ਪਰ ਬਾਲੀਵੁੱਡ ਦੀਆਂ ਕੁਝ ਫਿਲਮਾਂ ਅਜਿਹੀਆਂ ਹਨ ਜਿਨ੍ਹਾਂ ਦੀ ਰਿਲੀਜ਼ਿੰਗ ਦੀ ਡੇਟ ਦਾ ਐਲਾਨ ਤਾਂ ਹੋਇਆ ਪਰ ਉਨ੍ਹਾਂ ਨੂੰ ਰਿਲੀਜ਼ ਹੋਣ ਲਈ ਕਈ ਸਾਲ ਲੱਗ ਗਏ ਸਨ। ਕੁਝ ਫਿਲਮਾਂ ਤਾਂ ਇਸ ਤਰ੍ਹਾਂ ਦੀਆਂ ਸਨ ਜਿਨ੍ਹਾਂ ਨੂੰ ਰਿਲੀਜ਼ ਹੋਣ ਲਈ 18 ਸਾਲ ਦਾ ਸਮਾਂ ਵੀ ਲੱਗਿਆ ਸੀ। ਇਨ੍ਹਾਂ ਫਿਲਮਾਂ 'ਚ ਅਮਿਤਾਭ ਬੱਚਨ, ਅਜੈ ਦੇਵਗਨ ਅਤੇ ਪ੍ਰਿਯੰਕਾ ਚੋਪੜਾ ਦੀਆਂ ਫਿਲਮਾਂ ਸ਼ਾਮਿਲ ਹਨ।

'ਯੇ ਲਮਹੇ ਜੁਦਾਈ ਕੇ'
Punjabi Bollywood Tadka

ਇਨ੍ਹਾਂ ਫਿਲਮਾਂ 'ਚ ਸਭ ਤੋਂ ਪਹਿਲਾਂ ਫਿਲਮ ਆਉਂਦੀ ਹੈ 'ਯੇ ਲਮਹੇ ਜੁਦਾਈ ਕੇ' । ਇਸ ਫਿਲਮ ਦੀ ਸ਼ੂਟਿੰਗ 1994 'ਚ ਸ਼ੁਰੂ ਹੋਈ ਸੀ ਪਰ ਕਿਸੇ ਕਾਰਨ ਇਸ ਦੀ ਸ਼ੂਟਿੰਗ ਰੋਕ ਦਿੱਤੀ ਗਈ। ਇਸ ਤੋਂ ਬਾਅਦ ਸਾਲ 2004 'ਚ ਫਿਲਮ ਨੂੰ ਪੂਰਾ ਕਰਕੇ ਰਿਲੀਜ਼ ਕੀਤਾ ਗਿਆ ਸੀ।


'ਜਮਾਨਤ ਐਂਡ ਜਸਟਿਸ ਫਾਰ ਆਲ'
Punjabi Bollywood Tadka
'ਜਮਾਨਤ ਐਂਡ ਜਸਟਿਸ ਫਾਰ ਆਲ' ਅਮਿਤਾਭ ਬੱਚਨ ਤੇ ਅਰਸ਼ਦ ਵਾਰਸੀ ਦੀ ਇਸ ਫਿਲਮ ਨੂੰ ਰਿਲੀਜ਼ ਹੋਣ ਲਈ 18 ਸਾਲ ਲੱਗ ਗਏ ਸਨ। ਇਸ ਫਿਲਮ ਦੀ ਸ਼ੂਟਿੰਗ ਸਾਲ 1996 'ਚ ਸ਼ੁਰੂ ਹੋਈ ਸੀ ਪਰ ਸ਼ੂਟਿੰਗ ਪੂਰੀ ਹੋਣ ਨੂੰ ਛੇ ਸਾਲ ਲੱਗ ਗਏ। ਇਸ ਫਿਲਮ 'ਚ ਅਮਿਤਾਭ ਬੱਚਨ ਨੇ ਅੰਨ੍ਹੇ ਵਕੀਲ ਦੀ ਭੂਮਿਕਾ ਨਿਭਾਈ ਸੀ। ਇਹ ਫਿਲਮ 2014 'ਚ ਰਿਲੀਜ਼ ਹੋਈ ਸੀ।
 

'ਦੀਵਾਨਾ ਮੈਂ ਦੀਵਾਨਾ'
Punjabi Bollywood Tadka
'ਦੀਵਾਨਾ ਮੈਂ ਦੀਵਾਨਾ' ਇਸ ਫਿਲਮ 'ਚ ਪ੍ਰਿਯੰਕਾ ਚੋਪੜਾ ਤੇ ਗੋਵਿੰਦਾ ਨੇ ਕੰਮ ਕੀਤਾ ਸੀ। ਇਸ ਜੋੜੀ ਨੂੰ ਇੱਕਠੇ ਵੱਡੇ ਪਰਦੇ 'ਤੇ ਆਉਣ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ। ਇਸ ਫਿਲਮ ਦੀ ਸ਼ੂਟਿੰਗ ਸਾਲ 2003 'ਚ ਪੂਰੀ ਕਰ ਲਈ ਗਈ ਸੀ ਜਦੋਂ ਕਿ ਫਿਲਮ 10 ਸਾਲ ਬਾਅਦ 2013 'ਚ ਰਿਲੀਜ਼ ਕੀਤੀ ਗਈ ਸੀ।

'ਮਹਿਬੂਬਾ'
Punjabi Bollywood Tadka

'ਮਹਿਬੂਬਾ' ਫਿਲਮ 'ਚ ਅਜੈ ਦੇਵਗਨ, ਮਨੀਸ਼ਾ ਕੋਈਰਾਲਾ ਅਤੇ ਸੰਜੈ ਦੱਤ ਸਨ। ਇਸ ਫਿਲਮ ਦੀ ਸ਼ੂਟਿੰਗ ਸਾਲ 2000 'ਚ ਪੂਰੀ ਕਰ ਲਈ ਗਈ ਸੀ ਜਦ ਕਿ ਫਿਲਮ ਨੂੰ 2008 'ਚ ਰਿਲੀਜ਼ ਕੀਤਾ ਗਿਆ।

'ਸਨਮ ਤੇਰੀ ਕਸਮ'
Sanam Teri Kasam (2009)
ਸੈਫ ਅਲੀ ਖਾਨ ਤੇ ਪੂਜਾ ਭੱਟ ਦੀ ਫਿਲਮ 'ਸਨਮ ਤੇਰੀ ਕਸਮ' ਨੂੰ ਵੀ ਰਿਲੀਜ਼ ਹੋਣ 'ਚ ਕਾਫੀ ਸਮਾਂ ਲੱਗਿਆ। ਇਸ ਫਿਲਮ ਦੀ ਸ਼ੂਟਿੰਗ 1994 'ਚ ਸ਼ੁਰੂ ਹੋਈ ਸੀ ਪਰ ਇਸ ਨੂੰ ਪੂਰੇ ਹੁੰਦੇ-ਹੁੰਦੇ 15 ਸਾਲ ਲੱਗ ਗਏ।


Tags: Amitabh BachchanPriyanka ChopraYeh Lamhe Judaai KeAjay DevganSaif Ali KhanBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari