FacebookTwitterg+Mail

ਅਮਿਤਾਭ ਬੱਚਨ ਨੇ ਸਿਖਾਇਆ ਜੀਵਨ ਦਾ ਸਬਕ, ਸਾਂਝੀ ਕੀਤੀ ਪੋਸਟ

amitabh bachchan
18 June, 2020 10:11:54 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ 'ਤੇ ਜੀਵਨ ਨੂੰ ਲੈ ਕੇ ਇੱਕ ਸਬਕ ਸਾਂਝਾ ਕੀਤਾ ਹੈ। ਹੱਥ 'ਚ ਇਕ ਗਰਮ ਪਾਣੀ ਲਈ ਹੋਏ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ 'ਜੀਵਨ ਇੱਕ ਕੋਣ 'ਚ ਪਈ ਆਈਸਕ੍ਰੀਮ ਦੀ ਤਰ੍ਹਾਂ ਹੈ ਜਾਂ ਫਿਰ ਇੱਕ ਗਰਮ ਪਾਣੀ ਦੀ ਤਰ੍ਹਾਂ.. ਇਸ ਨੂੰ ਖੁਰਨ ਜਾਂ ਫਿਰ ਠੰਡਾ ਹੋਣ ਤੋਂ ਪਹਿਲਾਂ ਵਰਤ ਲਓ।'' ਇਸ ਤੋਂ ਪਹਿਲਾਂ ਅਮਿਤਾਭ ਬੱਚਨ ਨੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ 'ਚ ਬਲਾਗ 'ਤੇ ਲਿਖਿਆ ਸੀ ਕਿ 'ਜਦੋਂ ਕੋਈ ਖ਼ੁਦਕੁਸ਼ੀ ਕਰਦਾ ਹੈ ਤਾਂ ਡੁੰਘਾ ਰਹੱਸ (ਰਾਜ਼) ਛੱਡ ਜਾਂਦਾ ਹੈ, ਇਸ ਅਮੁੱਲ ਜੀਵਨ ਨੂੰ ਇਸ ਤਰ੍ਹਾਂ ਖ਼ਤਮ ਨਹੀਂ ਹੋਣ ਦੇਣਾ ਚਾਹੀਦਾ ਹੈ।

ਐਕਟਿੰਗ ਦੇ ਮੈਦਾਨ 'ਚ ਅਮਿਤਾਭ ਦੀ ਹਾਲ ਹੀ 'ਚ ਫ਼ਿਲਮ 'ਗੁਲਾਬੋ-ਸਿਤਾਬੋ' ਓ. ਟੀ. ਟੀ. ਪਲੇਟਫਾਰਮ 'ਤੇ ਰਿਲੀਜ਼ ਹੋਈ। ਇਸ ਫ਼ਿਲਮ 'ਚ ਉਨ੍ਹਾਂ ਨਾਲ ਆਯੁਸ਼ਮਾਨ ਖੁਰਾਨਾ ਨਜ਼ਰ ਆਏ। ਇਸ ਨੂੰ ਸ਼ੂਜਿਤ ਸਰਕਾਰ ਨੇ ਡਾਇਰੈਕਟ ਕੀਤਾ ਸੀ। ਜੂਹੀ ਚਤੁਰਵੇਦੀ ਦੁਆਰਾ ਸਕ੍ਰਿਪਟੇਡ ਫ਼ਿਲਮ 'ਚ ਅਮਿਤਾਭ ਨੇ ਲਖਨਊ 'ਚ ਖੰਡਰ ਹੋਈ ਇੱਕ ਹਵੇਲੀ-ਫਾਤਿਮਾ ਮਹਿਲ ਦੇ ਮਾਲਿਕ ਮਿਰਜਾ ਦਾ ਕਿਰਦਾਰ ਨਿਭਾਇਆ ਸੀ ਜਦੋਂ ਕਿ ਆਯੁਸ਼ਮਾਨ ਨੇ ਚਲਾਕ ਕਿਰਾਏਦਾਰ 'ਬਾਂਕੇ' ਦਾ ਕਿਰਦਾਰ ਨਿਭਾਇਆ ਸੀ।


Tags: Amitabh BachchanLifeIcecream ConeWarm DrinkBollywood Celebrity

About The Author

sunita

sunita is content editor at Punjab Kesari