FacebookTwitterg+Mail

ਭਾਰਤੀ ਫਿਲਮਾਂ ਦੇ ਇਤਿਹਾਸ ਦੇ ਦਸਤਾਵੇਜ਼ੀਕਰਨ ਦੀ ਲੋੜ : ਅਮਿਤਾਭ ਬੱਚਨ

    1/2
30 January, 2017 10:32:42 AM
ਮੁੰਬਈ—ਅਭਿਨੇਤਾ ਅਮਿਤਾਭ ਬੱਚਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਭਾਰਤੀ ਫਿਲਮਾਂ ਦੇ ਇਤਿਹਾਸ ਨੂੰ ਸੰਜੋਇਆ ਜਾਵੇ ਅਤੇ ਇਸ ਦਾ ਦਸਤਾਵੇਜ਼ੀਕਰਨ ਕੀਤਾ ਜਾਵੇ। ਆਪਣੇ ਬਲਾਗ 'ਤੇ ਉਨ੍ਹਾਂ ਲਿਖਿਆ, ''ਇਸ ਪਾਸੇ ਸਾਨੂੰ ਅੱਜ ਨਹੀਂ ਤਾਂ ਕੱਲ ਧਿਆਨ ਦੇਣਾ ਹੀ ਹੋਵੇਗਾ। ਫਿਲਮਾਂ ਦੇ ਇਤਿਹਾਸ ਨੂੰ ਇਸ ਦੀ ਸ਼ੁਰੂਆਤ ਤੋਂ ਸੰਜੋਏ ਜਾਣ ਅਤੇ ਦਸਤਾਵੇਜ਼ਾਂ 'ਚ ਦਰਜ ਕੀਤੇ ਜਾਣ ਦੀ ਲੋੜ ਹੈ। ਇਸ ਨੇਕ ਕੰਮ ਨੂੰ ਬਿਨਾਂ ਦੇਰੀ ਅਤੇ ਪੂਰੀ ਗੰਭੀਰਤਾ ਨਾਲ ਕੀਤਾ ਜਾਣਾ ਚਾਹੀਦਾ ਹੈ।''
ਅਮਿਤਾਭ ਨੇ ਦੱਸਿਆ,''ਮੈਂ ਫਿਲਮ 'ਦੀਵਾਰ' ਦੇ ਸਹਿ-ਲੇਖਕ ਜਾਵੇਦ ਅਖ਼ਤਰ ਨੇ ਪ੍ਰਿੰਟ ਮਾਧਿਅਮ ਲਈ ਕਈ ਕਾਰਨਾ ਅਤੇ ਪਹਿਲੂਆ 'ਤੇ ਚਰਚਾ ਕੀਤੀ। ਕੁਝ ਉਤਸੁਕ ਮਹਿਲਾਵਾਂ ਅਤੇ ਸੱਜਨ ਇਸ ਦਿਸ਼ਾ 'ਚ ਕੰਮ ਕਰ ਰਹੇ ਹਨ। ਸ਼ੁਰੂਆਤ ਤੋਂ ਲੈ ਕੇ ਹਰ ਬੀਤੇ ਸਾਲ ਤੱਕ ਭਾਰਤੀ ਫਿਲਮਾਂ ਦੇ ਇਤਿਹਾਸ ਦਾ ਦਸਤਾਵੇਜ਼ਕਰਨ ਇਕ ਬਹੁਤ ਵਧੀਆ ਨੇਕ ਕੰਮ ਹੈ।''
ਨਾਲ ਹੀ ਉਨ੍ਹਾਂ ਨੇ ਕਿਹਾ, ''ਇਸ 'ਤੇ ਸੋਚ ਦੀ ਪ੍ਰਤੀਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਬੇਹੱਦ ਮਹੱਤਵਪੂਰਨ ਕੰਮ ਕਰ ਕੁਝ ਧਿਆਨ ਦਿੱਤੇ ਜਾਣ ਦੀ ਉਮੀਦ ਕਰਦਾ ਹੈ। ਮੈਂ ਜਲਦੀ ਹੀ ਇਸ ਵਿਸ਼ੇ 'ਤੇ ਗੱਲ ਕਰਕੇ ਜਲਦੀ ਵਾਪਸ ਆਵਾਗਾਂ।''

Tags: ਅਮਿਤਾਭ ਬੱਚਨAmitabh Bachchanਜਾਵੇਦ ਅਖ਼ਤਰJaved akhtarਦੀਵਾਰDeewaar