ਮੁੰਬਈ— ਇਹ ਉਹ ਦੌਰ ਸੀ ਜਦੋਂ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਸੰਘਰਸ਼ ਕਰ ਰਹੇ ਸਨ। 'ਬੰਬੇ ਟੂ ਗੋਆ' ਫਿਲਮ ਦੀ ਸ਼ੂਟਿੰਗ ਚਲ ਰਹੀ ਸੀ ਅਤੇ ਅਮਿਤਾਭ ਨੂੰ ਨੱਚਣ ਲਈ ਕਿਹਾ ਗਿਆ। ਅਜਿਹਾ ਕਿ ਹੋਇਆ, ਜੋ ਅਮਿਤਾਭ ਇੰਨਾ ਜ਼ਿਆਦਾ ਡਰ ਗਿਆ ਕਿ, ਮਹਿਮੂਦ ਦੇ ਪੈਰਾਂ 'ਚ ਡਿੱਗ ਕੇ ਰੌਂਣ ਲੱਗਾ। ਅਸਲ 'ਚ ਮਹਿਮੂਦ ਨੇ ਇਸ ਫਿਲਮ 'ਚ ਅਮਿਤਾਭ ਬੱਚਨ ਅਤੇ ਆਪਣੇ ਭਰਾ ਅਨਵਰ ਅਲੀ ਨੂੰ ਲਾਂਚ ਕੀਤਾ ਸੀ। ਇਸ ਫਿਲਮ ਦੇ ਸੀਨ ਵੀ ਬਹੁਤ ਆਸਾਨੀ ਨਾਲ ਸ਼ੂਟ ਹੋ ਰਹੇ ਸਨ। ਇਹ ਸਭ ਕੁਝ ਦੇਖ ਕੇ ਮਹਿਮੂਦ ਵੀ ਕਾਫੀ ਖੁਸ਼ ਸੀ ਪਰ ਗੱਲ ਅਟਕੀ ਇੱਕ ਗੀਤ 'ਤੇ ਆ ਕੇ, ਜਿਸ 'ਚ ਅਮਿਤਾਭ ਬੱਚਨ ਨੂੰ ਬੁਖਾਰ ਤੱਕ ਚੜਾ ਦਿੱਤਾ। ਇਸ ਫਿਲਮ ਦਾ ਇੱਕ ਗੀਤ ਸੀ 'ਦੇਖਾ ਨਾ ਹਾਏ ਰੇ ਸੋਚਾ ਨਾ' ਅਤੇ ਮਹਿਮੂਦ ਚਾਹੁੰਦੇ ਸੀ ਕਿ ਅਮਿਤਾਭ ਇਸ ਗੀਤ 'ਤੇ ਡਾਂਸ ਕਰਨ ਪਰ ਅਮਿਤਾਭ ਨੂੰ ਡਾਂਸ ਨਹੀਂ ਆਉਂਦਾ ਸੀ ਅਤੇ ਜਿਵੇਂ ਉਸ ਨੂੰ ਇਸ ਬਾਰੇ ਪਤਾ ਲੱਗਾ ਕਿ ਮਹਿਮੂਦ ਸਾਹਿਬ ਉਸ ਨੂੰ ਨਚਾਉਣਾ ਚਾਹੁੰਦੇ ਹਨ ਤਾਂ ਉਹ ਕਾਫੀ ਘਬਰਾ ਗਿਆ। ਅਮਿਤਾਭ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਉਸ ਦੀ ਜਾਨ ਹੀ ਮੰਗ ਲਈ ਹੋਈ। ਜਿਵੇਂ-ਤਿਵੇਂ ਕਰ ਉਸ ਨੇ ਨੱਚਣਾ ਸ਼ੁਰੂ ਕੀਤਾ ਪਰ ਉਸ ਦੇ ਕਦਮ ਧੁਨ ਨਾਲ ਮਿਲ ਨਹੀਂ ਰਹੇ ਸੀ। ਇਸ ਗੀਤ ਲਈ ਉਸ ਨੂੰ ਕਾਫੀ ਰੀਟੇਕ ਦੇਣੇ ਪਏ ਸੀ। ਅਜਿਹੀ ਸਥਿਤੀ ਨੂੰ ਦੇਖ ਕੇ ਅਮਿਤਾਭ ਦੁੱਖੀ ਹੋ ਗਿਆ ਅਤੇ ਚਾਰੇ ਪਾਸੇ ਨਜ਼ਰ ਘੁਮਾ ਕੇ ਦੇਖਿਆ ਅਤੇ ਉਸ ਨੂੰ ਮਹਿਸੂਸ ਹੋਇਆ ਕਿ ਸਾਰੇ ਮੇਰਾ ਮਜਾਕ ਉਡਾ ਰਹੇ ਹਨ। ਬੱਸ ਦੁੱਖੀ ਹੋ ਕੇ ਅਮਿਤਾਭ ਆਪਣੇ ਕਮਰੇ 'ਚ ਚਲਾ ਗਿਆ। ਇਸ ਤੋਂ ਬਾਅਦ ਮਹਿਮੂਦ ਅਮਿਤਾਭ ਦੇ ਕਮਰੇ 'ਚ ਗਿਆ ਤੇ ਦੇਖਿਆ ਅਮਿਤਾਭ ਨੂੰ 102 ਡਿਗਰੀ ਬੁਖਾਰ ਸੀ। ਉਸ ਸਮੇਂ ਅਮਿਤਾਭ ਮਹਿਮੂਦ ਨੂੰ ਦੇਖ ਕੇ ਹੋਰ ਵੀ ਘਬਰਾ ਗਿਆ ਅਤੇ ਸੋਚਣ ਲੱਗਾ ਕਿ ਉਹ ਬੁਖਾਰ 'ਚ ਵੀ ਮੇਰੇ ਤੋਂ ਡਾਂਸ ਕਰਵਾ ਕੇ ਹੀ ਦਮ ਲੈਣਗੇ।
ਜ਼ਿਕਰਯੋਗ ਹੈ ਕਿ, ਇਸ ਤੋਂ ਅਮਿਤਾਭ ਜ਼ੋਰ-ਜ਼ੋਰ ਨਾਲ ਰੌਣ ਲੱਗਾ ਅਤੇ ਮਹਿਮੂਦ ਦੇ ਪੈਰਾਂ 'ਚ ਡਿੱਗ ਕੇ ਤਰਲੇ ਪਾਉਣ ਲੱਗਾ। ਅਮਿਤਾਭ ਨੇ ਕਿਹਾ, ''ਭਾਈਜਾਨ ਮੇਰੇ ਤੋਂ ਡਾਂਸ ਨਹੀਂ ਕਰ ਹੋਣਾ, ਮੈਨੂੰ ਡਾਂਸ ਨਹੀਂ ਕਰਨਾ ਆਉਂਦਾ'' ਪਰ ਮਹਿਮੂਦ ਦਾ ਦਿਲ ਨਾ ਪਿਘਲਿਆ ਅਤੇ ਉਨ੍ਹਾਂ ਨੇ ਕਿਹਾ, ਜੋ ਚੱਲ ਸਕਦਾ ਹੈ, ਉਹ ਡਾਂਸ ਵੀ ਕਰ ਸਕਦਾ ਹੈ। ਇਸ ਤੋਂ ਬਾਅਦ ਅਮਿਤਾਭ ਹੋਰ ਵੀ ਮਹਿਮੂਦ ਦੇ ਤਰਲੇ ਪਾਉਣ ਲੱਗਾ ਪਰ ਮਹਿਮੂਦ ਟਸ ਤੋਂ ਮਸ ਨਾ ਹੋਇਆ। ਆਖਿਰਕਾਰ ਮਹਿਮੂਦ ਨੇ ਕਿਹਾ, ਤੈਨੂੰ ਜਿਵੇਂ ਦਾ ਡਾਂਸ ਆਉਂਦਾ ਹੈ, ਤੂੰ ਉਸੇ ਤਰ੍ਹਾਂ ਦਾ ਹੀ ਕਰ, ਅਸੀਂ ਉਹੀ ਡਾਂਸ ਸ਼ੂਟ ਕਰ ਲਾਵਾਂਗੇ। ਇਸ ਬਾਰੇ ਮਹਿਮੂਦ ਨੇ ਆਪਣੀ ਟੀਮ ਨੂੰ ਵੀ ਹਿਦਾਇਤ ਦੇ ਦਿੱਤੀ ਸੀ ਕਿ, ਅਮਿਤਾਭ ਜਿਵੇਂ ਦਾ ਵੀ ਡਾਂਸ ਕਰੇ ਬਸ ਤੁਸੀਂ ਸ਼ੂਟ ਕਰ ਲੈਣਾ ਅਤੇ ਖੂਬ ਤਾੜੀਆਂ ਵਜਾਉਣਾ।