ਮੁੰਬਈ— ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਅਤੇ ਰਿਸ਼ੀ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ '102 ਨਾਟ ਆਊਟ' ਕਰਕੇ ਕਾਫੀ ਚਰਚਾ 'ਚ ਹਨ। ਬੀਤੇ ਦਿਨੀਂ ਇਨ੍ਹਾਂ ਦੋਵਾਂ ਸਟਾਰਰ ਦੀ ਇਕ ਤਸਵੀਰ ਵਾਇਰਲ ਹੋਈ ਸੀ ਜਿਸ 'ਚ ਅਮਿਤਾਭ ਅਤੇ ਰਿਸ਼ੀ ਇਕ ਵੱਖਰੀ ਲੁਕ 'ਚ ਨਜ਼ਰ ਆ ਰਹੇ ਸਨ। ਇਸ ਲੁਕ 'ਚ ਉਨ੍ਹਾਂ ਦੀ ਨਵੀਂ ਫਿਲਮ ਦੀ ਪਹਿਲੀ ਝਲਕ ਨਜ਼ਰ ਆ ਰਹੀ ਸੀ ਪਰ ਹੁਣ ਅਮਿਤਾਭ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਫਿਲਮ ਇਕ ਅਸਲੀ ਤਸਵੀਰ ਸ਼ੇਅਰ ਕੀਤੀ ਹੈ।
ਜ਼ਿਕਰਯੋਗ ਹੈ ਕਿ ਅਮਿਤਾਭ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਿਹਾ, ''ਮੀਡੀਆ ਨੇ ਪਹਿਲਾਂ ਹੀ ਤਸਵੀਰ ਲੀਕ ਕਰ ਦਿੱਤੀ ਸੀ ਪਰ ਹੁਣ ਮੈਂ ਤੁਹਾਨੂੰ ਫਿਲਮ ਦੀ ਅਸਲ ਤਸਵੀਰ ਸ਼ੇਅਰ ਕਰ ਦਿੱਤੀ ਹੈ।'' ਇਸ ਤੋਂ ਇਲਾਵਾ ਫਿਲਮ 'ਚ ਇਹ ਦੋਵੇਂ ਸਟਾਰਰ ਪਿਤਾ ਬੇਟੇ ਦੀ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਫਿਲਮ 'ਨਸੀਬ', 'ਅਮਰ ਅਕਬਰ ਐਂਥਨੀ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਇਕੱਠੇ ਨਜ਼ਰ ਆ ਚੁੱਕੇ ਹਨ।