FacebookTwitterg+Mail

ਨਹੀਂ ਪੂਰਾ ਹੋਇਆ ਅਮਿਤਾਭ ਬੱਚਨ ਦਾ ਨਿਰਦੇਸ਼ਕ ਸੱਤਿਆਜੀਤ ਰੇ ਨਾਲ ਕੰਮ ਕਰਨ ਦਾ ਸੁਪਨਾ

amitabh bachchan
07 October, 2017 01:37:30 PM

ਮੁੰਬਈ (ਬਿਊਰੋ)— ਟੀ. ਵੀ. ਦਾ ਮਸ਼ਹੂਰ ਸ਼ੋਅ 'ਕੌਣ ਬਨੇਗਾ ਕਰੋੜਪਤੀ' ਸੀਜ਼ਨ 9 ਇਨ੍ਹੀਂ ਦਿਨੀਂ ਖੂਬ ਚਰਚਾ 'ਚ ਹੈ। ਹਾਲ ਹੀ 'ਚ ਸ਼ੁੱਕਰਵਾਰ ਨੂੰ ਦੂਜੇ ਕਰੋੜਪਤੀ ਦੇ ਰੂਪ ਵਿੱਚ ਮਿਨਾਕਸ਼ੀ ਜੈਨ ਬਣਨ ਵਾਲੀ ਸੀ ਪਰ ਉਨ੍ਹਾਂ ਨੇ 1 ਕਰੋੜ ਦੇ ਸਵਾਲ 'ਤੇ ਕੁਵੀਟ ਕਰ ਦਿੱਤਾ। 10 ਵੀਂ ਪਾਸ ਮਿਨਾਕਸ਼ੀ ਨੇ ਸ਼ੋਅ ਵਿੱਚ ਪ੍ਰੇਰਨਾਦਾਇਕ ਗੱਲਾਂ ਕੀਤੀਆਂ। ਇਸ ਦੌਰਾਨ ਅਮਿਤਾਭ ਨੇ ਇੱਕ ਸਵਾਲ ਦੇ ਦੌਰਾਨ ਮਹਾਨ ਨਿਰਦੇਸ਼ਕ ਸੱਤਿਆਜੀਤ ਰੇ ਦੇ ਨਾਲ ਜੁੜੀਆਂ ਗੱਲਾਂ ਸ਼ੇਅਰ ਕੀਤੀਆਂ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸੱਤਿਆਜੀਤ ਦੇ ਨਾਲ ਕੰਮ ਕਰਨ ਦਾ ਉਨ੍ਹਾਂ ਦਾ ਸੁਪਨਾ ਪੂਰਾ ਨਹੀਂ ਹੋ ਪਇਆ।
ਅਮਿਤਾਭ ਨੇ ਇਸ ਮੌਕੇ 'ਤੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਉਹ ਕਦੇ ਸੱਤਿਆਜੀਤ ਰੇ ਦੇ ਨਾਲ ਕੰਮ ਨਹੀਂ ਕਰ ਪਾਏ। ਸੱਤਿਆਜੀਤ ਵਰਗੇ ਮਹਾਨ ਕਲਾਕਾਰ ਦੇ ਨਾਲ ਕੰਮ ਕਰਨ ਦਾ ਮੌਕਾ ਚਾਹੁੰਦਾ ਸੀ ਪਰ ਕਦੇ ਨਹੀਂ ਮਿਲਿਆ। ਹਾਲਾਂਕਿ ਇੱਕ-ਦੋ ਵਾਰ ਜਦੋਂ ਉਨ੍ਹਾਂ ਨਾਲ ਮੁਲਾਕਾਤ ਹੋਈ ਸੀ ਤਾਂ ਕਹਿੰਦੇ ਸਨ ਕਿ ਅਮਿਤਾਭ ਸਾਨੂੰ ਇਕੱਠੇ ਇੱਕ ਫਿਲਮ ਕਰਨੀ ਚਾਹੀਦੀ ਹੈ।
ਬਿਗ ਬੀ ਨੇ ਸੱਤਿਆਜੀਤ ਰੇ ਦੇ ਕੰਮ ਦੀ ਤਰੀਫ ਕਰਦੇ ਹੋਏ ਕਿਹਾ ,ਉਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਅਦਭੁੱਦ ਸੀ। ਮੈਂ ਉਨ੍ਹਾਂ ਨੂੰ ਐਡਿਟਿੰਗ ਕਰਦੇ ਦੇਖਿਆ। ਇੱਕ ਵਾਰ ਮੈਂ ਕੋਲਕਤਾ ਗਿਆ ਸੀ ਤਾਂ ਉਨ੍ਹਾਂ ਨੇ ਮੈਨੂੰ ਆਪਣੇ ਐਡਿਟਿੰਗ ਰੂਮ ਵਿੱਚ ਬੁਲਾਇਆ।ਅੱਜ ਤਾਂ ਸਭ ਕੁੱਝ ਡਿਜ਼ਿਟਲ ਹੋਣ ਦੇ ਕਾਰਨ ਐਡਿਟਿੰਗ ਕਰਨਾ ਆਸਾਨ ਹੈ ਪਰ ਸੱਤਿਆਜੀਤ ਰੇ ਉਸ ਦੌਰ 'ਚ ਇੰਨੇ ਮੁਸ਼ਕਿਲ ਕੰਮ ਨੂੰ ਬੇਹੱਦ ਆਸਾਨੀ ਦੇ ਨਾਲ ਕਰ ਜਾਂਦੇ ਸਨ।ਉਹ ਪੂਰੀ ਫਿਲਮ ਨੂੰ ਰੋਕ ਰੋਕ ਕੇ ਕੱਟਦੇ ਸੀ ਉਨ੍ਹਾਂ ਦਾ ਅੰਦਾਜ਼ਾ ਇੰਨਾ ਕਮਾਲ ਦਾ ਸੀ ਕਿ ਉਹ ਹਮੇਸ਼ਾ ਸਹੀ ਥਾਂ ਕੱਟ ਲਗਾਉਂਦੇ ਸਨ।


Tags: Amitabh Bachchan Kaun Banega Crorepati Satyajit Ray dream Bollywood Actor TV Show