FacebookTwitterg+Mail

10ਵੀਂ ਪਾਸ ਮਹਿਲਾ ਅੱਗੇ ਫਿੱਕਾ ਪਿਆ ਆਈ. ਏ. ਐੱਸ. ਅਫਸਰ, ਬਿੱਗ ਬੀ ਨੂੰ ਵੀ ਹੋਈ ਹੈਰਾਨੀ

amitabh bachchan
12 October, 2017 05:23:56 PM

ਮੁੰਬਈ(ਬਿਊਰੋ)— ਪਿਛਲੇ ਭਾਵ 32ਵੇਂ ਐਪੀਸੋਡ 'ਚ ਭਲੇ ਹੀ ਸ਼ੋਅ ਨੂੰ ਕਰੋੜਪਤੀ ਜੇਤੂ ਨਾ ਮਿਲਿਆ ਹੋਵੇ ਪਰ ਸ਼ੋਅ ਯਾਦਗਾਰ ਰਿਹਾ। ਇਸ ਦੀ ਵਜ੍ਹਾ ਸੀ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਦੇ ਇਕ ਅਫਸਰ ਦਾ ਸ਼ੋਅ 'ਚ ਮੁਕਾਬਲੇਬਾਜ਼ ਦੇ ਰੂਪ 'ਚ ਪਾਰਟੀਸਿਪੇਟ ਕਰਨਾ। ਇਨ੍ਹਾਂ ਦਾ ਨਾਂ ਹੈ ਡਾ. ਵਿਨੈ ਗੋਇਲ। ਵਿਨੈ ਮੂਲ ਰੂਪ ਨਾਲ ਹਰਿਆਣੇ ਦੇ ਹਨ ਅਤੇ ਉਨ੍ਹਾਂ ਦੀ ਪੋਸਟਿੰਗ ਫਿਲਹਾਲ ਕੇਰਲ 'ਚ ਹੈ। ਇਕ ਆਈ. ਏ. ਐੱਸ. ਦੇ 'ਕੇ. ਬੀ. ਸੀ 9' 'ਚ ਆਉਣ ਨਾਲ ਸ਼ੋਅ ਦੇ ਹੋਸਟ ਅਮਿਤਾਭ ਬੱਚਨ ਸਮੇਤ ਮੌਜੂਦ ਦਰਸ਼ਕ ਵੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਸਨ। ਵਿਨੈ ਨੇ ਅਮਿਤਾਭ ਦੇ ਕੁਝ ਸ਼ੁਰੂਆਤੀ ਸਵਾਲਾਂ ਦਾ ਜਵਾਬ ਕਾਫੀ ਆਸਾਨੀ ਨਾਲ ਦੇ ਦਿੱਤਾ। ਅੱਗੇ ਦੇ ਸਵਾਲਾਂ 'ਚ ਉਨ੍ਹਾਂ ਨੇ ਮੁਸ਼ਕਿਲਾਂ ਪੇਸ਼ ਆਈਆਂ, ਅਜਿਹੇ 'ਚ ਉਨ੍ਹਾਂ ਨੇ ਆਪਣੇ ਹੈਲਪ ਆਪਸ਼ਨ ਦਾ ਸਹਾਰਾ ਲਿਆ।
ਜੀਂਦ, ਹਰਿਆਣਾ ਦੇ ਡਾ. ਵਿਨੈ ਗੋਇਲ ਨੇ 'ਕੌਣ ਬਣੇਗਾ ਕਰੋੜਪਤੀ' 'ਚ 12 ਸਵਾਲਾਂ ਦਾ ਜਵਾਬ ਦਿੱਤੇ। 13ਵੇਂ ਸਵਾਲ ਦਾ ਜਵਾਬ ਨਾ ਆਉਣ 'ਤੇ ਉਨ੍ਹਾਂ ਨੇ 12.50 ਲੱਖ ਰੁਪਏ ਲੈ ਕੇ ਕੁਈਟ ਕਰਨਾ ਹੀ ਸਹੀ ਹੈ। ਅਸਲ 'ਚ ਵਿਨੈ ਆਪਣੀ ਚਾਰਾਂ ਲਾਈਫਲਾਈਨ ਦਾ ਇਸਤੇਮਾਲ ਪਹਿਲੇ ਹੀ ਕਰ ਚੁੱਕੇ ਸਨ। ਜਦੋਂ 13ਵਾਂ ਸਵਾਲ ਉਨ੍ਹਾਂ ਦੇ ਸਾਹਮਣੇ ਆਇਆ ਤਾਂ ਸ਼ਿਓਰ ਨਾ ਹੁੰਦੇ ਹੋਏ ਵੀ ਉਨ੍ਹਾਂ ਨੇ ਜਵਾਬ ਨਾ ਦੇਣਾ ਹੀ ਸਹੀ ਸਮਝਿਆ। 
ਜ਼ਿਕਰਯੋਗ ਹੈ ਕਿ ਵਿਨੈ ਇਕ ਆਈ. ਏ. ਐੱਸ. ਅਫਸਰ ਹੈ ਤੇ ਕੇਰਲਾ 'ਚ ਪੋਸਟੇਡ ਹੈ। ਸਰਲ ਸੁਭਾਅ ਵਾਲੇ ਵਿਨੈ ਨਾਲ ਦਰਸ਼ਕਾਂ ਨੂੰ ਕਾਫੀ ਉਮੀਦਾਂ ਸਨ ਕਿਉਂਕਿ ਆਈ. ਏ. ਐੱਸ. ਵਰਗੀ ਸਭ ਤੋਂ ਔਖੇ ਇਮਤਿਹਾਨ ਪਾਸ ਕੀਤੇ। ਇਸ ਲਈ ਬਿੱਗ ਬੀ ਨੇ ਵੀ ਗੇਮ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਮੁਕਾਬਲੇਬਾਜ਼ਾਂ ਦੇ ਨਾਂ ਗਿਣਾਏ ਜੋ ਸ਼ੋਅ ਤੋਂ ਭਾਰੀ ਰਕਮ ਜਿੱਤ ਕੇ ਗਏ ਹਨ।


Tags: Amitabh bachchanIAS Officer KBC9 Vinay goyalTv show Tv celebrityਅਮਿਤਾਭ