FacebookTwitterg+Mail

Pics : 'ਪਿੰਕ' ਤੋਂ ਬਾਅਦ 'ਕੇ. ਬੀ. ਸੀ.' ਦੇ ਸੈੱਟ 'ਤੇ ਤਾਪਸੀ ਅਤੇ ਬਿੱਗ ਬੀ ਦਿਖੇ ਇਕੱਠੇ

amitabh bachchan
28 October, 2017 04:38:37 PM

ਮੁੰਬਈ (ਬਿਊਰੋ)— ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਟੀ. ਵੀ. ਦੇ ਰਿਐਲਿਟੀ ਸ਼ੋਅ 'ਕੇ. ਬੀ. ਸੀ.' ਸੀਜ਼ਨ 9 ਨੂੰ ਹੋਸਟ ਕਰਦੇ ਨਜ਼ਰ ਆ ਰਹੇ ਹਨ। ਇਸ ਸ਼ੋਅ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਬੀਤੇ ਦਿਨ ਸ਼ੁਕਰਵਾਰ ਨੂੰ 'ਕੇ. ਬੀ. ਸੀ.' ਦੇ ਸਪੈਸ਼ਲ ਸੇਗਮੈਂਟ ਨਈ ਚਾਹ, ਨਈ ਰਾਹ 'ਚ ਪਹੁੰਚੇ ਡਾ. ਸੁਬਰੋਧੋ ਦਾਸ ਦਾ ਸਾਥ ਦੇਣ ਬਾਲੀਵੁੱਡ ਅਭਿਨੇਤਰੀ ਤਾਪਸੀ ਪੰਨੂ ਪਹੁੰਚੀ।

Punjabi Bollywood Tadka
ਦੱਸਣਯੋਗ ਹੈ ਕਿ ਡਾ. ਸੁਬਰੋਧੋ ਦਾਸ, ਗੁਜਰਾਤ ਦੇ ਰਹਿਣ ਵਾਲੇ ਹਨ ਅਤੇ ਉਹ ਲਾਈਫਸਾਇੰਸ ਫਾਊਂਡੇਸ਼ਨ ਦੇ ਸੰਸਥਾਪਕ ਹਨ। ਇੱਥੇ ਸੁਬਰੋਧੋ ਦਾ ਸਾਥ ਦੇਣ ਲਈ ਪਹੁੰਚੀ ਤਾਪਸੀ ਪੰਨੂ ਨੇ ਬਿੱਗ ਬੀ ਦੇ ਨਾਲ 'ਪਿੰਕ' ਫਿਲਮ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਡਾ. ਸੁਬਰੋਧੋ ਨਾਲ ਮਿਲ ਕੇ ਤਾਪਸੀ ਨੇ ਖੇਡ ਨੂੰ ਕਾਫੀ ਚੰਗੀ ਤਰ੍ਹਾਂ ਖੇਡਿਆ। 

Punjabi Bollywood Tadka
ਸ਼ੋਅ ਦਾ ਇਹ ਐਪੀਸੋਡ ਸੜਕ ਸੁਰੱਖਿਆ ਨੂੰ ਲੈ ਕੇ ਸੀ ਅਤੇ ਇਸ 'ਚ ਡਾ. ਸੁਬਰੋਧੋ ਨੇ ਆਪਣੇ ਨਾਲ ਹੋਏ ਹਾਦਸੇ ਤੋਂ ਕਿਸ ਤਰ੍ਹਾਂ ਹਾਈਵੇ ਮਸੀਹਾ ਬਣਨ ਦੇ ਸਫਰ ਬਾਰੇ ਦੱਸਿਆ। ਸ਼ੋਅ ਦੌਰਾਨ ਡਾ. ਸੁਬਰੋਧੋ ਨੇ ਅਮਿਤਾਭ ਨਾਲ ਸੜਕ ਸੁਰਖਿਆ ਨੂੰ ਲੈ ਕੇ ਗੱਲਾਂ ਕੀਤੀਆਂ ਅਤੇ ਲੋਕਾਂ ਨੂੰ ਸੜਕ 'ਤੇ ਧਿਆਨ ਨਾਲ ਗੱਡੀ ਚਲਾਉਣ ਦੀ ਅਪੀਲ ਕੀਤੀ। ਤਾਪਸੀ ਨੇ ਆਪਣੀ ਇਕ ਫਿਲਮ ਦਾ ਜ਼ਿਕਰ ਕਰਦੇ ਹੋਏ ਸੜਕ ਸੁਰੱਖਿਆ ਬਾਰੇ ਗੱਲਾਂ ਕੀਤੀਆਂ।


Tags: Amitabh Bachchan Taapsee Pannu Pink Kaun Banega Crorepati TV Show