FacebookTwitterg+Mail

ਖੁਲਾਸਾ: ਬਿੱਗ ਬੀ ਨੂੰ ਪ੍ਰਸ਼ੰਸਕਾਂ ਨੇ ਦਿੱਤਾ ਅਨੌਖਾ ਤੇ ਬੇਮਿਸਾਲ ਤੋਹਫਾ, ਜਿਸ ਨੂੰ ਦੇਖ ਹੋ ਜਾਓਗੇ ਹੈਰਾਨ

amitabh bachchan
02 November, 2017 06:18:13 AM

ਮੁੰਬਈ(ਬਿਊਰੋ)— ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਹਾਲ ਹੀ 'ਚ ਆਪਣਾ 75ਵਾਂ ਜਨਮਦਿਨ ਮਨਾਇਆ ਹੈ। ਹੁਣ ਬਿੱਗ ਬੀ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ 75 ਸਾਲ ਪੂਰੇ ਕਰਨ 'ਤੇ ਇਕ ਅਦਭੁੱਤ ਤੋਹਫਾ ਦਿੱਤਾ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਮੁੰਬਈ 'ਚ ਬਾਂਦਰਾ ਸਥਿਤ ਬਿਲਡਿੰਗ ਦੀ ਇਕ ਦੀਵਾਰ ਨੂੰ ਉਨ੍ਹਾਂ ਦੇ ਨਾਂ ਸਮਰਪਿਤ ਕੀਤਾ ਹੈ। ਇਨ੍ਹਾਂ ਪ੍ਰਸ਼ੰਸਕਾਂ ਨੇ ਬਿਲਡਿੰਗ ਦੀ ਦੀਵਾਰ 'ਤੇ ਬਿੱਗ ਬੀ ਦੀਆਂ ਸਭ ਤੋਂ ਮਸ਼ਹੂਰ ਫਿਲਮਾਂ 'ਚੋਂ ਇਕ 'ਦੀਵਾਰ' ਦਾ ਉਨ੍ਹਾਂ ਦਾ ਆਈਕਾਨਿਕ ਪੋਸਟਰ ਪੇਂਟ ਕਰ ਦਿੱਤਾ ਹੈ। 


ਦੱਸਿਆ ਦਾ ਰਿਹਾ ਹੈ ਕਿ ਬਾਂਦਰਾ 'ਚ 230 ਫੁੱਟ ਉੱਚੀ ਇਕ ਅਪਾਰਟਮੈਂਟ ਦੀ ਦੀਵਾਰ ਨੂੰ ਬਿੱਗ ਬੀ ਦੀ ਫਿਲਮ 'ਦੀਵਾਰ' ਦਾ ਆਈਕਾਨਿਕ ਲੁੱਕ ਦਿੱਤਾ ਗਿਆ ਹੈ। ਬਿੱਗ ਬੀ ਦੀ ਇਸ ਪੇਂਟਿੰਗ ਨਾਲ ਬੱਚਨ 'ਬੇਮਿਸਾਲ ਪੂਰੇ 75 ਸਾਲ' ਦਾ ਕੈਪਸ਼ਨ ਵੀ ਲਿਖਿਆ ਗਿਆ ਹੈ। ਮਹਾਨਾਇਕ ਅਮਿਤਾਭ ਬੱਚਨ ਦੇ 75ਵੇਂ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਅਭਿਸ਼ੇਕ ਕੁਮਾਰ ਤੇ ਰਣਜੀਤ ਦਹਿਆ ਨੇ ਉਨ੍ਹਾਂ ਨੂੰ ਇਕ ਖਾਸ ਸ਼ਰਧਾਂਜਲੀ ਦਿੱਤੀ ਹੈ। ਇਹ ਦੋਵੇਂ ਬਿੱਗ ਬੀ ਦੇ ਬਹੁਤ ਵਡੇ ਫੈਨ ਹਨ। ਇਸ ਅਦਭੁੱਤ ਤੋਹਫੇ ਨੂੰ ਪਾ ਕੇ ਬਿੱਗ ਬੀ ਨੇ ਖੁਦ ਆਪਣੀ ਖੁਸ਼ੀ ਜਤਾਉਂਦੇ ਹੋਏ ਆਪਣੇ ਟਵਿਟਰ ਹੈਂਡਲ 'ਤੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।


Tags: Amitabh bachchanDeewaarGift TwitterBollywood celebrityਅਮਿਤਾਭ ਬੱਚਨਦੀਵਾਰ

Edited By

Chanda Verma

Chanda Verma is News Editor at Jagbani.