FacebookTwitterg+Mail

ਬਿੱਗ ਬੀ ਦਾ ਵੱਡਾ ਖੁਲਾਸਾ, ਮਹਿਲਾਵਾਂ ਦੀ ਖਾਸ ਚੀਜ਼ ਬਣਾ ਦਿੰਦੀ ਹੈ ਦੀਵਾਨਾ

amitabh bachchan
11 November, 2017 05:22:44 PM

ਮੁੰਬਈ(ਬਿਊਰੋ)— ਅੱਜਕਲ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਆਪਣੀ ਫਿਲਮ 'ਠਗਸ ਆਫ ਹਿੰਦੁਸਤਾਨ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਾਲ ਹੀ 'ਚ ਉਨ੍ਹਾਂ ਦਾ ਟੀ. ਵੀ. ਸ਼ੋਅ 'ਕੌਣ ਬਣੇਗਾ ਕਰੋੜਪਤੀ ਸੀਜ਼ਨ-9' ਖਤਮ ਹੋ ਚੁੱਕਾ ਹੈ, ਜਿਸ ਨਾਲ ਉਨ੍ਹਾਂ ਨੇ ਪ੍ਰਸ਼ੰਸਕ ਕਾਫੀ ਨਿਰਾਸ਼ ਵੀ ਹੋਏ। ਹੁਣ ਉਹ ਜਲਦ ਹੀ ਆਮਿਰ ਖਾਨ ਨਾਲ ਨਜ਼ਰ ਆਉਣ ਵਾਲੇ ਹਨ। ਅੱਜ ਦੀ ਤਾਜ਼ਾ ਖਬਰ ਇਹ ਹੈ ਕਿ ਇਕ ਇੰਟਰਵਿਊ 'ਚ ਬਿੱਗ ਬੀ ਨੇ ਕੁਝ ਅਜਿਹਾ ਕਿਹਾ, ਜਿਸ ਨਾਲ ਸਾਰੇ ਹੈਰਾਨ ਰਹਿ ਗਏ। ਜੀ ਹਾਂ ਉਨ੍ਹਾਂ ਨੇ ਇੰਟਰਵਿਊ ਦੌਰਾਨ ਇਹ ਦੱਸਿਆ ਕਿ ਮਹਿਲਾਵਾਂ ਦੀ ਅਜਿਹੀ ਕਿਹੜੀ ਚੀਜ਼ ਹੈ, ਜੋ ਉਨ੍ਹਾਂ ਨੂੰ ਦੀਵਾਨਾ ਬਣਾ ਦਿੰਦੀ ਹੈ। 
ਹਾਲ ਹੀ 'ਚ ਉਨ੍ਹਾਂ ਨੇ ਆਪਣੇ ਬਲਾਗ 'ਤੇ ਮਹਿਲਾਵਾਂ ਦੀ ਉਸ ਚੀਜ਼ ਦੇ ਬਾਰੇ 'ਚ ਖੁਲਾਸਾ ਕੀਤਾ ਹੈ, ਜਿਸ ਦੇ ਉਹ ਦੀਵਾਨੇ ਹਨ ਤੇ ਜਿਸ ਨੂੰ ਦੇਖ ਕੇ ਉਹ ਆਪਣੇ ਹੋਸ਼ੋ-ਹਵਾਸ ਖੋਹ ਬੈਠਦੇ ਹਨ। ਅਜਿਹਾ ਹੋਵੇ ਵੀ ਕਿਉਂ ਨਾ ਉਹ ਗਹਿਣਿਆਂ ਦੇ ਵਿਗਿਆਪਣ ਜੋ ਕਰਦੇ ਹਨ। ਉਨ੍ਹਾਂ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਵੀ ਗਹਿਣਿਆਂ ਦਾ ਵਿਗਿਆਪਣ ਕਰ ਚੁੱਕੀ ਹੈ। ਅਮਿਤਾਭ ਬੱਚਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਮਹਿਲਾਵਾਂ ਦੇ ਗਹਿਣੇ ਆਕਰਸ਼ਿਤ ਕਰਦੇ ਹਨ। ਅਮਿਤਾਭ ਨੇ ਆਪਣੇ ਬਲਾਗ 'ਤੇ ਲਿਖਿਆ, ''ਮਹਿਲਾਵਾਂ ਜਿਨ੍ਹਾਂ ਗਹਿਣਿਆਂ ਨੂੰ ਪਹਿਣਦੀਆਂ ਹਨ, ਉਨ੍ਹਾਂ ਨੂੰ ਦੇਖ ਕੇ ਮੈਂ ਮੰਤਰ ਮੁਗਧ ਹੋ ਜਾਂਦਾ ਹੈ, ਜੋ ਸਾਡੇ ਦੇਸ਼ ਦੇ ਦੱਖਣੀ ਖੇਤਰ ਦੀ ਸੰਸਕ੍ਰਿਤੀ ਦਾ ਹਿੱਸਾ ਹੈ ਪਰ ਜੋ ਧਿਆਨ ਆਕਰਸ਼ਿਤ ਕਰਦਾ ਹੈ, ਉਹ ਕਮਰਬੰਧ ਹੈ।'' ਉਨ੍ਹਾਂ ਅੱਗੇ ਕਿਹਾ, ''ਇਹ ਬੈਲਟ ਦੀ ਤਸਵੀਰ ਹੁੰਦੀ ਹੈ, ਜਿਸ ਨੂੰ ਮਹਿਲਾਵਾਂ ਕਮਰ 'ਤੇ ਪਹਿਣਦੀਆਂ ਹੈ ਤੇ ਅਜਿਹੀ ਪਰੰਪਰਾ ਹੈ ਕਿ 'ਓਡਿਆਨਮ' ਨੂੰ ਮਾਂ ਆਪਣੀਆਂ ਬੇਟੀਆਂ ਨੂੰ ਉਸ ਸਮੇਂ ਗਿਫਟ 'ਚ ਦਿੰਦੀਆਂ ਹਨ, ਜਦੋਂ ਉਹ ਵਿਆਹ ਤੋਂ ਬਾਅਦ ਆਪਣੇ ਘਰ ਨੂੰ ਛੱਡ ਕੇ ਜਾਂਦੀਆਂ ਹਨ, ਇਹ ਪਰੰਪਰਾ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਚੱਲਦੀ ਰਹਿੰਦੀਆਂ ਹਨ।''


Tags: Amitabh bachchanAishwarya rai bachchanJewelleryThugs of HindostanAamir KhanKaun Banega Crorepatiਅਮਿਤਾਭ ਬੱਚਨ ਠਗਸ ਆਫ ਹਿੰਦੁਸਤਾਨ