FacebookTwitterg+Mail

ਮੈਡੀਕਲ ਚੇਕਅੱਪ ਤੋਂ ਬਾਅਦ ਸਾਹਮਣੇ ਆਈ ਅਮਿਤਾਭ ਦੀ ਪਹਿਲੀ ਤਸਵੀਰ

amitabh bachchan
14 March, 2018 08:53:05 AM

ਨਵੀਂ ਦਿੱਲੀ(ਬਿਊਰੋ)— ਮੰਗਲਵਾਰ ਨੂੰ ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਦੀ ਸਿਹਤ ਅਚਾਨਕ ਖਰਾਬ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਜੋਧਪੁਰ ਦੇ ਹਸਪਤਾਲ 'ਚ ਭਰਤੀ ਵੀ ਕਰਵਾਇਆ ਗਿਆ। ਮੁੰਬਈ ਤੋਂ ਡਾਕਟਰਾਂ ਦੀ ਆਈ ਟੀਮ ਨੇ ਅਮਿਤਾਭ ਦਾ ਚੇਕਅੱਪ ਕੀਤਾ।
PunjabKesari

ਜਯਾ ਬੱਚਨ ਮੁਤਾਬਕ, ਫਿਲਮ 'ਠੱਗਸ ਆਫ ਹਿੰਦੁਸਤਾਨ' ਦੀ ਸ਼ੂਟਿੰਗ ਦੌਰਾਨ ਭਾਰੀ ਕਾਸਟਿਊਮ ਪਾਉਣ ਨਾਲ ਅਮਿਤਾਭ ਦੀ ਪਿੱਠ 'ਚ ਦਰਦ ਹੋਣਾ ਸ਼ੁਰੂ ਹੋ ਗਿਆ ਸੀ। ਜਾਣਕਾਰੀ ਮੁਤਾਬਕ ਅਮਿਤਾਭ ਬੱਚਨ ਦੀ ਸਿਹਤ 'ਚ ਚੇਕਅੱਪ ਤੋਂ ਬਾਅਦ ਕਾਫੀ ਸੁਧਾਰ ਆਇਆ ਹੈ।
PunjabKesari

ਇਸ ਤੋਂ ਬਾਅਦ ਉਹ ਮੰਗਲਵਾਰ ਸ਼ਾਮ ਨੂੰ 5 ਵਜੇ ਡਾਕਟਰਾਂ ਦੇ ਮੁੰਬਈ ਵਾਪਸ ਜਾਣ ਤੋਂ ਬਾਅਦ ਮੇਹਰਾਨਗੜ ਸ਼ੂਟਿੰਗ ਦੇਖਣ ਗਏ। ਦੂਜੇ ਪਾਸੇ ਸਿਹਤ 'ਚ ਸੁਧਾਰ ਆਉਣ ਤੋਂ ਬਾਅਦ ਦੇਰ ਰਾਤ 'ਬਿੱਗ ਬੀ' ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ, ''ਹੁਣ ਮੈਂ ਠੀਕ ਹਾਂ।''


ਦੱਸਣਯੋਗ ਹੈ ਕਿ ਅਮਿਤਾਭ ਬੱਚਨ ਪੀਰੀਅਡ ਫਿਲਮ 'ਠੱਗਸ ਆਫ ਹਿੰਦੁਸਤਾਨ' 'ਚ ਮੁੱਖ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਵੀ ਅਮਿਤਾਭ ਬੱਚਨ ਨੇ ਆਪਣੀ ਸਿਹਤ ਖਰਾਬ  ਹੋਣ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਸੀ।


Tags: Amitabh BachchanJodhpurJaya BachchanThugs of Hindostan Heavy Costumesਅਮਿਤਾਭ ਬੱਚਨ

Edited By

Sunita

Sunita is News Editor at Jagbani.