FacebookTwitterg+Mail

ਅਮਿਤਾਭ ਨਹੀਂ ਥੱਕਦੇ ਇਸ ਐਕਟਰ ਦੀਆਂ ਤਾਰੀਫਾਂ ਕਰਦੇ, ਅਕਸਰ ਹੁੰਦੀ ਹੈ ਚਰਚਾ

amitabh bachchan
12 April, 2018 05:10:15 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਜੇਕਰ ਕਿਸੇ ਐਕਟਰ ਦੀ ਤਾਰੀਫ ਕਰਨ ਤਾਂ ਜ਼ਾਹਰ ਹੈ ਕਿ ਉਨ੍ਹਾਂ ਦਾ ਖੁਸ਼ ਹੋਣਾ ਲਾਜ਼ਮੀ ਹੈ। ਇੰਨਾਂ ਹੀ ਨਹੀਂ ਅਮਿਤਾਭ ਬੱਚਨ ਦੇ ਘਰ 'ਚ ਖਾਣੇ ਦੇ ਟੇਬਲ 'ਤੇ ਵੀ ਇਸ ਐਕਟਰ ਦੀ ਚਰਚਾ ਹੁੰਦੀ ਹੈ। ਅੱਜ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਕਿਸ ਦੀ ਐਕਟਿੰਗ ਦੇ ਦੀਵਾਨੇ ਹਨ ਅਮਿਤਾਭ ਬੱਚਨ। ਇਹ ਐਕਟਰ ਭੋਜਪੁਰੀ ਫਿਲਮਾਂ ਦੇ ਸੁਪਰਸਟਾਰ ਰਵੀ ਕਿਸ਼ਨ ਹੈ।
Punjabi Bollywood Tadka
ਰਵੀ ਕਿਸ਼ਨ ਨੇ ਦੱਸਿਆ ਹੈ ਕਿ ਫਿਲਮ 'ਰਾਵਣ' ਦੌਰਾਨ ਉਨ੍ਹਾਂ ਨੂੰ ਅਭਿਸ਼ੇਕ ਬੱਚਨ ਨੇ ਇਕ ਖਾਸ ਗੱਲ ਦੱਸੀ ਸੀ, ਜਿਸ ਤੋਂ ਉਹ ਬੇਹੱਦ ਖੁਸ਼ ਹੋਏ ਸਨ। ਅਭਿਸ਼ੇਕ ਨੇ ਦੱਸਿਆ, ''ਤੁਹਾਡਾ ਕੰਮ ਪ੍ਰਸ਼ੰਸ਼ਾਂਯੋਗ ਹੈ ਤੇ ਕਈ ਵਾਰ ਸਾਡੇ ਘਰ ਦੇ ਡਾਈਨਿੰਗ ਟੇਬਲ 'ਤੇ ਤੁਹਾਡਾ ਜ਼ਿਕਰ ਹੁੰਦਾ ਹੈ ਅਤੇ ਤੁਹਾਡੇ ਚੰਗੇ ਕੰਮ ਬਾਰੇ ਗੱਲਾਂ ਹੁੰਦੀਆਂ ਹਨ।''
Punjabi Bollywood Tadka
ਜਲਦ ਹੀ ਰਵੀ ਕਿਸ਼ਨ ਵੈੱਬ ਸੀਰੀਜ਼ 'ਦਿ ਫੈਮਿਲੀ' 'ਚ ਆਉਣਗੇ। ਇੰਨੀ ਦਿਨੀਂ ਉਹ ਇਸ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਪ੍ਰਮੋਸ਼ਨ ਦੌਰਾਨ ਰਵੀ ਕਿਸ਼ਨ ਨੇ ਦੱਸਿਆ ਸੀ ਕਿ ਉਹ ਖੁਦ ਨੂੰ ਮੋਟੀਵੇਟ ਕਰਨ ਲਈ ਬਾਲੀਵੁੱਡ ਦੀ ਮਹਾਨਾਇਕ ਅਮਿਤਾਭ ਬੱਚਨ ਨੂੰ ਦੇਖਦੇ ਹਨ। ਅਮਿਤਾਭ ਬੱਚਨ ਬਾਰੇ ਦੱਸਦੇ ਹੋਏ ਰਵੀ ਕਿਸ਼ਨ ਨੇ ਕਿਹਾ ਕਿ ਉਨ੍ਹਾਂ ਦੀ ਸਾਰੀ ਐੱਨਰਜੀ/ਤਾਕਤ ਨੂੰ ਦੇਖ ਕੇ ਲੱਗਦਾ ਹੈ ਕਿ ਕੁਝ ਵੀ ਅਸੰਭਵ ਨਹੀਂ ਹੈ। ਰਵੀ ਕਿਸ਼ਨ ਨੇ ਅੱਗੇ ਕਿਹਾ, ''ਜੇਕਰ ਅਸੀਂ ਚਾਹੀਏ ਤਾਂ ਸਾਰਾ 'ਚ ਸੰਭਵ ਹੈ, ਇਸ ਲਈ ਮੈਂ ਜਦੋਂ ਵੀ ਨਿਰਾਸ਼ ਹੁੰਦਾ ਹਾਂ ਤਾਂ ਬਿੱਗ ਬੀ ਬਾਰੇ ਸੋਚਦਾ ਹਾਂ।''
Punjabi Bollywood Tadka
ਦੱਸਣਯੋਗ ਹੈ ਕਿ ਰਵੀ ਕਿਸ਼ਨ ਅਮਿਤਾਭ ਬੱਚਨ ਨਾਲ ਫਿਲਮ 'ਗੰਗਾ' 'ਚ ਕੰਮ ਕਰ ਚੁੱਕਾ ਹੈ। ਉਸ ਨੇ ਅਭਿਸ਼ੇਕ ਬੱਚਨ ਨਾਲ 'ਰਾਵਣ' ਫਿਲਮ 'ਚ ਵੀ ਕੰਮ ਕੀਤਾ ਹੈ।


Tags: Amitabh BachchanRavi Kishan Jhalak Dikhhla Jaa 5 Raaz Pichhle Janam Ka Bathroom SingerAbhishek Bachchan

Edited By

Sunita

Sunita is News Editor at Jagbani.