FacebookTwitterg+Mail

ਅਮਿਤਾਭ ਨੂੰ ਆਈ ਸਮਿਤਾ ਪਾਟਿਲ ਦੀ ਯਾਦ, ਤਸਵੀਰ ਸ਼ੇਅਰ ਕਰਕੇ ਆਖੀ ਇਹ ਗੱਲ

amitabh bachchan
19 May, 2018 11:12:52 AM

ਮੁੰਬਈ (ਬਿਊਰੋ)— ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਆਪਣੇ ਫੇਸਬੁੱਕ ਅਤੇ ਟਵਿਟਰ ਅਕਾਊਂਟ ਦੇ ਫਾਲੋਅਰਜ਼ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਇਕ ਵਾਰ ਫਿਰ ਉਹ ਆਪਣੇ ਸੋਸ਼ਲ ਮੀਡੀਆ ਨੂੰ ਲੈ ਕੇ ਲਾਈਮਲਾਈਟ 'ਚ ਆ ਗਏ ਹਨ ਪਰ ਇਸ ਵਾਰ ਕਾਰਨ ਉਨ੍ਹਾਂ ਦੇ ਸੋਸ਼ਲ ਮੀਡੀਆ ਫਾਲੋਅਰਜ਼ ਨਹੀਂ, ਬਲਕਿ ਉਨ੍ਹਾਂ ਦਾ ਇਕ ਟਵੀਟ ਹੈ। ਦਰਸਅਲ, ਹਾਲ ਹੀ 'ਚ ਉਨ੍ਹਾਂ ਇਕ ਟਵੀਟ ਕੀਤਾ ਹੈ ਜਿਸ 'ਚ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖੁਦ ਨੂੰ ਖੁਸ਼ਕਿਸਮਤ ਮੰਨਦੇ ਹਨ ਕਿ ਦਿਗਜ ਅਭਿਨੇਤਰੀ ਸਮਿਤਾ ਪਾਟਿਲ ਅਤੇ ਓਮ ਪ੍ਰਕਾਸ਼ ਨਾਲ ਕੰਮ ਕਰਨ ਦਾ ਮੌਕਾ ਮਿਲ ਚੁੱਕਿਆ ਹੈ।

ਅਮਿਤਾਭ ਨੇ ਫਿਲਮ 'ਸ਼ਰਾਬੀ' ਦੀਆਂ ਸਮਿਤਾ ਅਤੇ ਓਮ ਪ੍ਰਕਾਸ਼ ਦੇ ਨਾਲ ਖੁਦ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਲਿਖਿਆ, ''ਸ਼ਰਾਬੀ ਲਈ ਸਮਿਤਾ ਪਾਟਿਲ ਦੀ ਅਹਿਮ ਭੂਮਿਕਾ ਅਤੇ ਓਮ ਪ੍ਰਕਾਸ਼ ਜੀ ਨਾਲ ਕੰਮ ਕਰਨ ਦੀ ਖੁਸ਼ੀ ਹੈ। ਉਹ ਹੁਣ ਸਾਡੇ ਨਾਲ ਨਹੀਂ ਹਨ ਪਰ ਉਨ੍ਹਾਂ ਦੀ ਵਿਰਾਸਤ ਅੱਜ ਵੀ ਜਿਉਂਦੀ ਹੈ''। ਪ੍ਰਕਾਸ਼ ਮਹਿਰਾ ਵਲੋਂ ਨਿਰਦੇਸ਼ਿਤ ਇਹ ਫਿਲਮ 1984 ਦੀ ਹੈ, ਜਿਸ 'ਚ ਇਕ ਆਮਿਰ ਪਿਤਾ ਦੇ ਵਿਗੜੇ ਹੋਏ ਬੇਟੇ ਦੀ ਕਹਾਣੀ ਹੈ ਜੋ ਜ਼ਿਆਦਾ ਸ਼ਰਾਬ ਪੀਣ ਲੱਗ ਜਾਂਦਾ ਹੈ ਅਤੇ ਪ੍ਰੇਸ਼ਾਨੀਆਂ ਦੇ ਘੇਰੇ 'ਚ ਆ ਜਾਂਦਾ ਹੈ।

ਫਿਲਮਾਂ ਦੀ ਗੱਲ ਕਰੀਏ ਤਾਂ ਅਮਿਤਾਭ ਨੂੰ ਆਖਰੀ ਵਾਰ ਹਾਲ ਹੀ 'ਚ ਰਿਲੀਜ਼ ਹੋਈ ਫਿਲਮ '102 ਨਾਟ ਆਊਟ' 'ਚ ਦੇਖਿਆ ਗਿਆ। ਇਸ ਫਿਲਮ 'ਚ ਉਨ੍ਹਾਂ ਨਾਲ ਰਿਸ਼ੀ ਕਪੂਰ ਲੀਡ ਕਿਰਦਾਰ 'ਚ ਸਨ। ਇਸ ਤੋਂ ਇਲਾਵਾ ਉਹ ਆਪਣੀ ਅਗਲੀ ਫਿਲਮ 'ਠਗਸ ਆਫ ਹਿੰਦੋਸਤਾਨ' ਦੀ ਸ਼ੂਟਿੰਗ 'ਚ ਬਿਜ਼ੀ ਹਨ।


Tags: Amitabh Bachchan Smita Patil Om Prakash Sharaabi Twitter Bollywood Actress

Edited By

Kapil Kumar

Kapil Kumar is News Editor at Jagbani.