FacebookTwitterg+Mail

ਇਸ ਵਜ੍ਹਾ ਬਿੱਗ ਬੀ ਨੇ ਨਿਰਦੇਸ਼ਕ ਨੂੰ ਪਾਗਲ ਦੱਸ ਕੇ ਮੰਗਿਆ ਵਾਪਸੀ ਦਾ ਟਿਕਟ

amitabh bachchan
15 June, 2018 05:43:11 PM

ਮੁੰਬਈ (ਬਿਊਰੋ)— ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਅਮਿਤਾਭ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਇਕ ਅਜਿਹਾ ਰੀ-ਟਵੀਟ ਕੀਤਾ ਹੈ, ਜੋ ਖੂਬ ਚਰਚਾ 'ਚ ਹੈ। ਦਰਸਅਲ, ਅਮਿਤਾਭ ਇਨ੍ਹੀਂ ਦਿਨੀਂ ਨਿਰਦੇਸ਼ਕ ਸੁਜਾਏ ਘੋਸ਼ ਨਾਲ ਆਪਣੀ ਅਗਲੀ ਫਿਲਮ 'ਬਦਲਾ' ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ 'ਚ ਤਾਪਸੀ ਪੰਨੂ ਅਹਿਮ ਭੂਮਿਕਾ 'ਚ ਹੈ। ਜਦੋਂ ਸੁਜਾਏ ਘੋਸ ਨੇ ਇਕ ਟਵੀਟ 'ਚ ਲਿਖਿਆ, ''ਕੋਈ ਫਰਕ ਨਹੀਂ ਪੈਂਦਾ ਤੁਸੀਂ ਕਿੰਨੇ ਤਿਆਰ ਹੋ, ਤੁਸੀਂ ਕਦੇ ਆਪਣੇ ਸ਼ੂਟ ਲਈ ਤਿਆਰ ਨਹੀਂ ਹੁੰਦੇ ਹੋ''।

Punjabi Bollywood Tadka

ਉੱਥੇ ਹੀ ਉਸ ਟਵੀਟ ਦੇ ਜਵਾਬ 'ਚ ਅਮਿਤਾਭ ਨੇ ਲਿਖਿਆ, ''ਅੋਹ... ਇਸ ਦੇ ਲਈ ਧੰਨਵਾਦ, ਮੇਰੇ ਲੰਡਨ ਤੋਂ ਗਲਾਸਗੋ ਪਹੁੰਚਣ ਤੋਂ ਪਹਿਲਾਂ ਵਾਪਸੀ ਦਾ ਟਿਕਟ ਕਰਵਾ ਦਵੋ। ਮੈਂ ਹਮੇਸ਼ਾ ਤੋਂ ਜਾਣਦਾ ਹਾਂ ਤੁਸੀਂ ਪਾਗਲ ਹੋ ਪਰ ਹੁਣ ਇਹ ਸਾਬਤ ਹੋ ਗਿਆ। ਜਵਾਬ 'ਚ ਸੁਜੋਏ ਨੇ ਲਿਖਿਆ, ''ਸ਼੍ਰੀਮਾਨ, ਅਸੀਂ ਪਾਰਟੀ ਸ਼ੁਰੂ ਕਰਨ ਲਈ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ।

ਦੱਸਣਯੋਗ ਹੈ ਕਿ ਸੁਜਾਏ ਘੋਸ਼ ਦੀ ਇਹ ਫਿਲਮ ਸਾਲ 2016 'ਚ ਆਈ ਸਪੈਨਿਸ਼ ਫਿਲਮ 'Contratiempo' ਦਾ ਰੀਮੇਕ ਹੈ। ਫਿਲਮ ਦੀ ਸ਼ੂਟਿੰਗ ਲੰਡਨ 'ਚ ਹੋ ਰਹੀ ਹੈ। ਇਸ ਫਿਲਮ ਰਾਹੀਂ ਅਮਿਤਾਭ, ਤਾਪਸੀ ਨਾਲ ਦੂਜੀ ਵਾਰ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਦੋਵੇਂ ਫਿਲਮ 'ਪਿੰਕ' 'ਚ ਨਜ਼ਰ ਆ ਚੁੱਕੇ ਹਨ।


Tags: Amitabh Bachchan Taapsee Pannu Sujoy Ghosh London Badla Bollywood Actor

Edited By

Kapil Kumar

Kapil Kumar is News Editor at Jagbani.