FacebookTwitterg+Mail

10 ਸਾਲ ਬਾਅਦ 'ਬਦਲਾ' ਲਈ ਇਕੱਠੇ ਆ ਰਹੇ ਹਨ ਸ਼ਾਹਰੁਖ-ਬਿੱਗ ਬੀ

amitabh bachchan
19 June, 2018 11:39:14 AM

ਮੁੰਬਈ (ਬਿਊਰੋ)— ਅਮਿਤਾਭ ਬੱਚਨ ਅਤੇ ਸ਼ਾਹਰੁਖ ਖਾਨ ਫਿਲਮਕਾਰ ਸੁਜੋਏ ਘੋਸ਼ ਦੀ ਫਿਲਮ 'ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਨਾਂ 'ਬਦਲਾ' ਹੈ ਅਤੇ ਇਹ ਇਕ ਕ੍ਰਾਈਮ ਥ੍ਰਿਲਰ ਫਿਲਮ ਹੈ। ਹਾਲਾਂਕਿ ਸ਼ਾਹਰੁਖ ਇਸ ਫਿਲਮ 'ਚ ਅਭਿਨੈ ਕਰਦੇ ਨਜ਼ਰ ਨਹੀਂ ਆਉਣਗੇ। ਦਰਸਅਲ, ਉਹ ਇਸ ਫਿਲਮ ਦਾ ਨਿਰਮਾਣ ਕਰ ਰਹੇ ਹਨ। ਫਿਲਮ 'ਚ ਤਾਪਸੀ ਪੰਨੂ ਅਹਿਮ ਭੂਮਿਕਾ 'ਚ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਸੁਜੋਏੇ ਨੇ ਦੱਸਿਆ ਕਿ ਜਦੋਂ ਤੁਹਾਡੀ ਫਿਲਮ 'ਚ ਅਮਿਤਾਭ ਵਰਗੇ ਅਭਿਨੇਤਾ ਹੁੰਦੇ ਹਨ ਤਾਂ ਤੁਸੀਂ ਅੱਧੀ ਲੜਾਈ ਪਹਿਲਾਂ ਹੀ ਜਿੱਤ ਜਾਂਦੇ ਹੋ। ਉਨ੍ਹਾਂ ਦਾ ਨਿਰਦੇਸ਼ਨ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਮੈਂ ਕੁਝ ਸਮੇਂ ਤੋਂ ਤਾਪਸੀ ਨਾਲ ਕੰਮ ਕਰਨਾ ਚਾਹੁੰਦਾ ਸੀ। ਮੇਰਾ ਉਤਸ਼ਾਹ ਹੁਣ ਡਬਲ ਹੋ ਗਿਆ ਹੈ ਕਿ ਕਿਉਂਕਿ ਇਸ ਫਿਲਮ ਨੂੰ ਸ਼ਾਹਰੁਖ ਪ੍ਰੋਡਿਊਸ ਕਰਨ ਜਾ ਰਹੇ ਹਨ। ਮੈਨੂੰ ਇਸ ਤੋਂ ਚੰਗੀ ਟੀਮ ਨਹੀਂ ਮਿਲ ਸਕਦੀ। ਹੁਣ ਕੰਮ ਦਾ ਸਮਾਂ ਹੈ''।

ਦੱਸਣਯੋਗ ਹੈ ਕਿ ਅਮਿਤਾਭ ਅਤੇ ਸ਼ਾਹਰੁਖ ਨੂੰ ਆਖਰੀ ਵਾਰ ਇਕੱਠੇ ਸਾਲ 2008 'ਚ ਆਈ ਫਿਲਮ 'ਭੂਤਨਾਥ' 'ਚ ਦੇਖਿਆ ਗਿਆ ਸੀ। 'ਬਦਲਾ' ਸਪੈਨਿਸ਼ ਫਿਲਮ 'ਦਿ ਇਨਵੀਜਿਬਲ ਗੈਸਟ' ਦਾ ਰੀਮੇਕ ਹੈ। 14 ਜੂਨ ਨੂੰ ਅਮਿਤਾਭ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ ਰਾਹੀਂ ਸ਼ੂਟਿੰਗ ਸ਼ੁਰੂ ਹੋਣ ਬਾਰੇ ਜਾਣਕਾਰੀ ਦਿੱਤੀ ਸੀ।


Tags: Shah Rukh Khan Amitabh Bachchan Taapsee Pannu Sujoy Ghosh Badla Bollywood Actor

Edited By

Kapil Kumar

Kapil Kumar is News Editor at Jagbani.