ਮੁੰਬਈ (ਬਿਊਰੋ)— ਸਕਾਟਲੈਂਡ ਦੇ ਗਲਾਸਗੋ 'ਚ ਫਿਲਮ 'ਬਦਲਾ' ਦੀ ਸ਼ੂਟਿੰਗ ਲਈ ਪਹੁੰਚੇ ਮਹਾਨਾਇਕ ਅਮਿਤਾਭ ਬੱਚਨ ਨੂੰ ਇਕ ਸ਼ਖਸ ਨੇ ਸਲਮਾਨ ਖਾਨ ਸਮਝ ਲਿਆ। ਇਸ ਗੱਲ ਦੀ ਜਾਣਕਾਰੀ ਅਮਿਤਾਭ ਨੇ ਖੁਦ ਟਵੀਟ ਕਰ ਕੇ ਦਿੱਤੀ। ਉਨ੍ਹਾਂ ਨੇ ਲਿਖਿਆ, ''ਮੈਂ ਗਲਾਸਗੋ ਦੀਆਂ ਸੜਕਾਂ 'ਤੇ ਟਹਿਲ ਰਿਹਾ ਸੀ ਕਿ ਉਸੇ ਸਮੇਂ ਮੇਰੇ ਕੋਲ੍ਹ ਇਕ ਕਾਰ ਆ ਕੇ ਰੁੱਕੀ ਅਤੇ ਉਸ 'ਚ ਬੈਠਾ ਸ਼ਖਸ ਚੀਕ ਕੇ ਬੋਲਿਆ, ''ਹੇ ਸਲਮਾਨ ਖਾਨ ਕਿਵੇਂ ਹੋ...।''
ਅਮਿਤਾਭ ਬੱਚਨ ਦੇ ਇਸ ਟਵੀਟ 'ਤੇ ਪ੍ਰਸ਼ੰਸਕਾਂ ਦਾ ਜ਼ਬਰਦਸਤ ਰਿਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਕਈ ਪ੍ਰਸ਼ੰਸਕ ਅਮਿਤਾਭ ਨੂੰ ਸਲਮਾਨ ਖਾਨ ਤੋਂ ਵੱਧ ਹੈਂਡਸਮ ਦੱਸ ਰਹੇ ਹਨ। ਜ਼ਿਕਰਯੋਗ ਹੈ ਕਿ ਅੱਜਕਲ ਅਮਿਤਾਭ ਬੱਚਨ ਸੁਜਾਏ ਘੋਸ਼ ਵਲੋਂ ਨਿਰਮਿਤ 'ਬਦਲਾ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ, ਜਿਸ 'ਚ ਉਨ੍ਹਾਂ ਨਾਲ ਤਾਪਸੀ ਪਨੂੰ ਹੈ। ਇਸ ਫਿਲਮ 'ਚ ਅਮਿਤਾਭ ਦਾ ਕਿਰਦਾਰ ਬੇਹੱਦ ਦਿਲਚਸਪ ਹੈ।