FacebookTwitterg+Mail

ਬਿੱਗ ਬੀ ਨੂੰ ਏਅਰਪੋਰਟ 'ਤੇ ਲੱਗੀ ਠੰਡ ਤਾਂ ਲੈ ਲਈ ਚਾਦਰ, ਫੈਨਜ਼ ਨੇ ਉਡਾਇਆ ਮਖੌਲ

amitabh bachchan
17 July, 2018 05:12:14 PM

ਮੁੰਬਈ(ਬਿਊਰੋ)— ਬੇਟੇ ਅਭਿਸ਼ੇਕ ਬੱਚਨ ਨਾਲ ਫੀਫਾ ਵਰਲਡ ਕੱਪ ਦਾ ਸੈਮੀਫਾਈਨਲ ਮੁਕਾਬਲਾ ਦੇਖਣ ਲਈ ਅਮਿਤਾਭ ਬੱਚਨ ਰੂਸ ਗਏ ਹੋਏ ਸਨ। ਉਨ੍ਹਾਂ ਨੇ ਉਥੇ ਸੈਰ-ਸਪਾਟਾ ਵੀ ਖੂਬ ਕੀਤਾ। ਹਾਲ ਹੀ 'ਚ ਅਜਿਹੀ ਹੀ ਇਕ ਠੰਡੀ ਜਗ੍ਹਾ ਤੋਂ ਤਸਵੀਰ ਪੋਸਟ ਕਰਦੇ ਹੋਏ ਬਿੱਗ ਬੀ ਨੇ ਲਿਖਿਆ, ''ਸੱਚਮੁੱਚ ਬਹੁਤ ਹੀ ਕੜਾਕੇ ਦੀ ਠੰਡ ਹੈ ਇੱਥੇ''।

 

A post shared by Amitabh Bachchan (@amitabhbachchan) on

ਇਸ ਤਸਵੀਰ ਨੂੰ ਹੁਣ ਤੱਕ 5 ਲੱਖ ਤੋਂ ਜ਼ਿਆਦਾ ਲਾਈਕਸ ਆ ਚੁੱਕੇ ਹਨ। ਇਸ ਤਸਵੀਰ 'ਚ ਉਨ੍ਹਾਂ ਨੇ ਖੁਦ ਨੂੰ ਚਾਦਰ ਨਾਲ ਅਜਿਹਾ ਢਕਿਆ ਹੋਇਆ ਹੈ ਕਿ ਸਿਰਫ ਉਨ੍ਹਾਂ ਦਾ ਚਿਹਰਾ ਹੀ ਨਜ਼ਰ ਆ ਰਿਹਾ ਹੈ। ਅਮਿਤਾਭ ਦੀ ਇਸ ਤਸਵੀਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਮਸਤੀ ਕਰਨ ਦਾ ਮੌਕਾ ਦੇ ਦਿੱਤਾ।

Punjabi Bollywood Tadkaਤਸਵੀਰ 'ਤੇ ਮਖੌਲ ਕਰਦਿਆਂ ਕਿਸੇ ਨੇ ਅਮਿਤਾਭ ਨੂੰ ਕਿਊਟ ਕਿਹਾ ਤਾਂ ਕਿਸੇ ਨੇ ਉਨ੍ਹਾਂ ਨੂੰ 'ਭੂਤਨਾਥ' ਕਹਿ ਦਿੱਤਾ।

Punjabi Bollywood Tadka

ਕਈਆਂ ਨੇ ਤਾਂ ਬਿੱਗ ਬੀ ਨੂੰ ਪੈੱਗ ਲਾਉਣ ਦੀ ਸਲਾਹ ਤੱਕ ਦੇ ਦਿੱਤੀ, ਜਦਕਿ ਇਕ ਪ੍ਰਸ਼ੰਸਕ ਨੇ ਲਿਖਿਆ ਕਿ ਸਰ ਤੁਸੀਂ ਬੁੱਢੇ ਹੋ ਗਏ ਹੋ।

Punjabi Bollywood Tadka


Tags: Amitabh BachchanInstagramAirportFIFA World Cup

Edited By

Chanda Verma

Chanda Verma is News Editor at Jagbani.