FacebookTwitterg+Mail

ਬਿੱਗ ਬੀ, ਸਲਮਾਨ ਸਮੇਤ ਬਾਲੀਵੁੱਡ ਸਟਾਰਜ਼ ਨੇ ਇਸ ਅੰਦਾਜ਼ 'ਚ ਮਨਾਇਆ ਆਜ਼ਾਦੀ ਦਾ ਜ਼ਸਨ

amitabh bachchan
15 August, 2018 02:00:49 PM

ਮੁੰਬਈ (ਬਿਊਰੋ)— ਦੇਸ਼ ਨੂੰ ਆਜ਼ਾਦੀ ਮਿਲੇ 71 ਸਾਲ ਪੂਰੇ ਹੋ ਚੁੱਕੇ ਹਨ। ਜ਼ਸਨ-ਏ-ਆਜ਼ਾਦੀ ਦੇ ਖਾਸ ਮੌਕੇ ਬਾਲੀਵੁੱਡ ਸਟਾਰਜ਼ ਨੇ ਆਪਣੇ ਅੰਦਾਜ਼ 'ਚ ਫੈਨਜ਼ ਨੂੰ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਮਹਾਨਾਇਕ ਅਮਿਤਾਭ ਬੱਚਨ ਨੇ ਆਪਣੇ ਪਿਤਾ ਹਰਿਵੰਸ਼ ਰਾਏ ਬੱਚਨ' ਦੀ ਕਵਿਤਾ ਸ਼ੇਅਰ ਕਰਕੇ ਫੈਨਜ਼ ਨੂੰ ਵਧਾਈ ਦਿੱਤੀ ਹੈ। ਬਿੱਗ ਬੀ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਆਜ਼ਾਦ ਹਾਂ ਅਸੀਂ, ਅਤੇ ਸਵਤੰਤਰ ਦਿਵਸ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ''।

 

ਉੱਥੇ ਹੀ ਵਰੁਣ ਧਵਨ, ਅਲੀ ਅੱਬਾਸ ਜ਼ਫਰ, ਸਵਰਾ ਭਾਸਕਰ, ਰਣਵੀਰ ਸਿੰਘ, ਸਲਮਾਨ ਖਾਨ, ਅਦਨਾਨ ਸਾਮੀ, ਸੋਨਮ ਕਪੂਰ, ਸੁਨੀਲ ਸ਼ੈੱਟੀ ਸਮੇਤ ਕਈ ਬਾਲੀਵੁੱਡ ਸਟਾਰਜ਼ ਨੇ ਸੋਸ਼ਲ ਮੀਡੀਆ 'ਤੇ ਵੱਖਰੇ-ਵੱਖਰੇ ਅੰਦਾਜ਼ 'ਚ 72ਵੇਂ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ।


ਆਜ਼ਾਦੀ ਦਾ ਜਸ਼ਨ ਅੱਜ ਹਰ ਦੇਸ਼ ਵਾਸੀ ਮਨਾ ਰਿਹਾ ਹੈ। ਦੇਸ਼ ਦੇ ਵਿਕਾਸ ਅਤੇ ਭਾਈਚਾਰੇ ਨੂੰ ਵਧਾਉਂਦੇ ਹੋਏ ਫਰਹਾਨ ਨੇ ਫੈਨਜ਼ ਨੂੰ ਸੰਦੇਸ਼ ਦਿੱਤਾ। ਫਰਹਾਨ ਲਈ 15 ਅਗਸਤ ਦਾ ਦਿਨ ਖਾਸ ਹੈ। ਉਨ੍ਹਾਂ ਦੀ ਫਿਲਮ 'ਗੋਲਡ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫਰਹਾਨ ਨੇ ਫਿਲਮ ਦਾ ਨਿਰਮਾਣ ਕੀਤਾ ਹੈ। ਦੇਸ਼ਭਗਤੀ ਦੇ ਜਜ਼ਬੇ 'ਤੇ ਆਧਾਰਿਤ ਇਹ ਫਿਲਮ ਫੈਨਜ਼ ਲਈ ਸਟਾਰ ਦਾ ਸਭ ਤੋਂ ਬਿਹਤਰੀਨ ਤੋਹਫਾ ਹੈ।

 

 

Tags: Amitabh Bachchan Harivansh Rai Bachchan Farhan Akhtar India Independence Day 2018 Poem Bollywood Actor

Edited By

Kapil Kumar

Kapil Kumar is News Editor at Jagbani.