FacebookTwitterg+Mail

'ਕੌਣ ਬਣੇਗਾ ਕਰੋੜਪਤੀ' ਦੇ 10ਵੇਂ ਸੀਜ਼ਨ ਦੀ ਸ਼ੂਟਿੰਗ ਸ਼ੁਰੂ

amitabh bachchan
19 August, 2018 04:30:32 PM

ਮੁੰਬਈ (ਬਿਊਰੋ)— ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨੇ ਟੀ. ਵੀ. ਦੇ ਮਸ਼ਹੂਰ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦੇ 10ਵੇਂ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅਮਿਤਾਭ ਦਾ ਕਹਿਣਾ ਹੈ ਕਿ ਇਸ ਸ਼ੋਅ ਨਾਲ ਉਨ੍ਹਾਂ ਦਾ ਪੁਰਾਣਾ ਰਿਸ਼ਤਾ ਹੈ। ਹਾਲ ਹੀ 'ਚ ਅਮਿਤਾਭ ਨੇ ਟਵੀਟ ਕਰਦੇ ਹੋਏ ਲਿਖਿਆ, ''ਕੇ. ਬੀ. ਸੀ. ਮੁੜ ਸ਼ੁਰੂ, ਇਸ ਨੂੰ 18 ਸਾਲ ਹੋ ਗਏ ਹਨ ਅਤੇ ਹੁਣ 10ਵਾਂ ਸੀਜ਼ਨ ਆ ਰਿਹਾ ਹੈ। ਇਸ ਸ਼ੋਅ ਨਾਲ ਪੁਰਾਣਾ ਰਿਸ਼ਤਾ ਹੈ, ਤੁਹਾਡੇ ਪਿਆਰ ਅਤੇ ਸਮਰਥਨ ਤੋਂ ਬਿਨਾਂ ਸੰਭਵ ਨਹੀਂ ਸੀ''।


ਦੱਸਣਯੋਗ ਹੈ ਕਿ 'ਕੌਣ ਬਣੇਗਾ ਕਰੋੜਪਤੀ' ਸ਼ੋਅ ਦੇ 2 ਸੀਜ਼ਨਾਂ ਨੂੰ ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਹੋਸਟ ਕਰ ਚੁੱਕੇ ਸਨ। ਸ਼ੁਰੂਆਤ 'ਚ ਸਟਾਰ ਪਲੱਸ 'ਤੇ ਦਿਖਾਏ ਜਾਣ ਤੋਂ ਬਾਅਦ ਹੁਣ 'ਕੌਣ ਬਣੇਗਾ ਕਰੋੜਪਤੀ' ਸੋਨੀ ਐਂਟਰਟੇਨਮੈਂਟ 'ਤੇ ਦਿਖਾਇਆ ਜਾ ਰਿਹਾ ਹੈ। ਅਮਿਤਾਭ ਨੇ ਸਾਲ 2000 'ਚ 'ਕੌਣ ਬਣੇਗਾ ਕਰੋੜਪਤੀ' ਨਾਲ ਛੋਟੇ ਪਰਦੇ ਦੀ ਦੁਨੀਆ 'ਚ ਕਦਮ ਰੱਖਿਆ ਸੀ। ਸ਼ੋਅ ਦੇ ਨਵੇਂ ਸੀਜ਼ਨ ਲਈ ਰਜਿਸ਼ਟ੍ਰੇਸ਼ਨ ਦੀ ਪ੍ਰਕਿਰਿਆ 6 ਜੂਨ ਤੋਂ ਸ਼ੁਰੂ ਹੋਵੇਗੀ। ਜਾਣਕਾਰੀ ਮੁਤਾਬਕ ਸ਼ੋਅ ਦਾ ਪਹਿਲਾ ਐਪੀਸੋਡ 3 ਸਤੰਬਰ ਰਾਤ 8:30 ਵਜੇ ਤੋਂ ਸ਼ੁਰੂ ਹੋਵੇਗਾ।


Tags: Amitabh Bachchan Kaun Banega Crorepati Shooting Twitter Shah Rukh Khan Bollywood Actor

Edited By

Kapil Kumar

Kapil Kumar is News Editor at Jagbani.