FacebookTwitterg+Mail

'KBC' ਦੇ ਨਵੇਂ ਪ੍ਰੋਮੋ 'ਚ ਬਾਦਾਮ ਖਾਣ ਦੀ ਸਲਾਹ ਦਿੰਦੇ ਨਜ਼ਰ ਆਏ ਬਿੱਗ ਬੀ (ਵੀਡੀਓ)

amitabh bachchan
20 August, 2018 07:27:03 PM

ਮੁੰਬਈ (ਬਿਊਰੋ)— ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨੇ ਟੀ. ਵੀ. ਦੇ ਮਸ਼ਹੂਰ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦੇ 10ਵੇਂ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹਾਲ ਹੀ 'ਚ ਸੋਨੀ ਟੀ. ਵੀ. ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਸ਼ੋਅ ਦਾ ਪ੍ਰੋਮੋ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਬਿੱਗ ਬੀ ਸੈੱਟ 'ਤੇ ਬਾਦਾਮ ਖਾਂਦੇ ਨਜ਼ਰ ਆ ਰਹੇ ਹਨ ਅਤੇ ਫਿਰ ਬਾਦਾਮ ਦਿਖਾਉਂਦੇ ਹੋਏ ਪ੍ਰਸ਼ੰਸਕਾਂ ਨੂੰ ਕਹਿੰਦੇ ਹਨ ਕਿ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਇਹ ਬਾਦਾਮ ਕਿਉਂ ਨਹੀਂ ਖਾ ਰਿਹਾ ਹਾਂ? ਬਾਦਾਮ ਖਾਣਾ ਸਿਹਤ ਲਈ ਚੰਗਾ ਹੁੰਦਾ ਹੈ। 'ਕੌਣ ਬਣੇਗਾ ਕਰੋੜਪਤੀ' ਸ਼ੋਅ ਦੇ 2 ਸੀਜ਼ਨਾਂ ਨੂੰ ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਹੋਸਟ ਕਰ ਚੁੱਕੇ ਸਨ।

 

ਸ਼ੁਰੂਆਤ 'ਚ ਸਟਾਰ ਪਲੱਸ 'ਤੇ ਦਿਖਾਏ ਜਾਣ ਤੋਂ ਬਾਅਦ ਹੁਣ 'ਕੌਣ ਬਣੇਗਾ ਕਰੋੜਪਤੀ' ਸੋਨੀ ਐਂਟਰਟੇਨਮੈਂਟ 'ਤੇ ਦਿਖਾਇਆ ਜਾ ਰਿਹਾ ਹੈ। ਅਮਿਤਾਭ ਨੇ ਸਾਲ 2000 'ਚ 'ਕੌਣ ਬਣੇਗਾ ਕਰੋੜਪਤੀ' ਨਾਲ ਛੋਟੇ ਪਰਦੇ ਦੀ ਦੁਨੀਆ 'ਚ ਕਦਮ ਰੱਖਿਆ ਸੀ। ਸ਼ੋਅ ਦੇ ਨਵੇਂ ਸੀਜ਼ਨ ਲਈ ਰਜਿਸ਼ਟ੍ਰੇਸ਼ਨ ਦੀ ਪ੍ਰਕਿਰਿਆ 6 ਜੂਨ ਤੋਂ ਸ਼ੁਰੂ ਹੋਵੇਗੀ। ਜਾਣਕਾਰੀ ਮੁਤਾਬਕ ਸ਼ੋਅ ਦਾ ਪਹਿਲਾ ਐਪੀਸੋਡ 3 ਸਤੰਬਰ ਰਾਤ 8:30 ਵਜੇ ਤੋਂ ਸ਼ੁਰੂ ਹੋਵੇਗਾ।ਫਿਲਮਾਂ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਜਲਦ ਹੀ 'ਠਗਸ ਆਫ ਹਿੰਦੋਸਤਾਨ' ਅਤੇ 'ਬ੍ਰਹਮਾਸਤਰ' 'ਚ ਨਜ਼ਰ ਆਉਣਗੇ।


Tags: Amitabh Bachchan Kaun Banega Crorepati Promo Twitter Shah Rukh Khan Bollywood Actor

Edited By

Kapil Kumar

Kapil Kumar is News Editor at Jagbani.