ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅਕਸਰ ਹੀ ਆਪਣੀ ਧੀ ਅਤੇ ਦੋਹਤੀ-ਪੋਤੀ ਦੇ ਕਰੀਬ ਰਹਿੰਦੇ ਹਨ। ਉਨ੍ਹਾਂ ਨੇ ਕਈ ਵਾਰ ਕਿਹਾ ਹੈ ਕਿ ਧੀਆਂ ਮੁੰਡਿਆਂ ਨਾਲੋਂ ਵਧੀਆ ਹੁੰਦੀਆਂ ਹਨ। ਉਹ ਆਪਣੀ ਧੀ ਸ਼ਵੇਤਾ ਅਤੇ ਦੋਹਤੀ ਨਵਿਆ ਨਵੇਲੀ ਲਈ ਇਕ ਵਾਰ ਫਿਰ ਆਪਣਾ ਪਿਆਰ ਇਜ਼ਹਾਰ ਕਰਦੇ ਨਜ਼ਰ ਆਏ ਹਨ।
ਇਸ ਵਾਰ ਫਿਰ ਅਮਿਤਾਭ ਨੇ ਕਲਮ ਚੁੱਕ ਇਨ੍ਹਾਂ ਲਈ ਇਕ ਖੂਬਸੂਰਤ ਜਿਹੀ ਕਵਿਤਾ ਲਿਖੀ ਹੈ, ਜਿਸ ਨੂੰ ਉਨ੍ਹਾਂ ਨੇ ਦੋਵਾਂ ਦੇ ਫੈਸ਼ਨ ਬ੍ਰਾਂਡ ਦੇ ਲਾਂਚਿੰਗ ਤੋਂ ਬਾਅਦ ਲਿਖੀਆ ਹੈ।
ਇਸ ਬਾਰੇ ਅਮਿਤਾਭ ਨੇ ਆਪਣੇ ਟਵਿਟਰ ਹੈਂਡਲ 'ਤੇ ਇਕ ਪੋਸਟ ਸ਼ੇਅਰ ਕੀਤਾ ਹੈ, ਜਿਸ ਨੂੰ ਇਕ ਪਿਆਰਾ ਤੇ ਇਮੋਸ਼ਨਲ ਕੈਪਸ਼ਨ ਵੀ ਦਿੱਤਾ ਗਿਆ ਹੈ। ਸ਼ਵੇਤਾ ਅਤੇ ਨਵਿਆ ਨੇ ਆਪਣੇ ਇਸ ਫੈਸ਼ਨ ਲਾਂਚ ਲਈ ਫੋਟੋਸ਼ੂਟ ਵੀ ਕਰਵਾਇਆ ਹੈ। ਇਸ ਤੋਂ ਪਹਿਲਾਂ ਸ਼ਵੇਤਾ, ਅਮਿਤਾਭ ਨਾਲ ਇਕ ਐਡ ਸ਼ੂਟ 'ਚ ਐਕਟ ਵੀ ਕਰ ਚੁੱਕੀ ਹੈ ਅਤੇ ਵਿਵਾਦਾਂ 'ਚ ਆਉਣ ਕਾਰਨ ਇਸ ਵਿਗਿਆਪਨ ਨੂੰ ਹਰ ਪਾਸੋ ਹਟਾ ਦਿੱਤਾ ਗਿਆ।
ਉਂਝ ਸ਼ਵੇਤਾ ਲਈ ਇਹ ਸਾਲ ਕਈ ਮਾਈਨਿਆਂ 'ਚ ਖਾਸ ਰਿਹਾ ਹੈ, ਜਿਵੇਂ ਕਿ ਇਸ ਸਾਲ ਉਸ ਨੇ ਐਕਟਿੰਗ ਸ਼ੁਰੂ ਕੀਤੀ ਅਤੇ ਨਾਲ ਹੀ ਉਸ ਦਾ ਡੈਬਿਊ ਨਾਵਲ ਵੀ ਆਇਆ ਹੈ।