FacebookTwitterg+Mail

'ਠਗਸ ਆਫ...' 'ਚ ਖੁਦਾਬਖਸ਼ ਦਾ ਕਿਰਦਾਰ ਨਿਭਾਉਣਗੇ ਅਮਿਤਾਭ (ਵੀਡੀਓ)

amitabh bachchan
18 September, 2018 05:51:20 PM

ਮੁੰਬਈ (ਬਿਊਰੋ)— ਯਸ਼ਰਾਜ ਫਿਲਮਸ ਦੀ 'ਠਗਸ ਆਫ ਹਿੰਦੋਸਤਾਨ' ਬਾਲੀਵੁੱਡ ਦੀ ਸਭ ਤੋਂ ਵੱਡੀ ਰਿਲੀਜ਼ 'ਚੋਂ ਇਕ ਹੋਵੇਗੀ। ਪਹਿਲੀ ਵਾਰ ਭਾਰਤੀ ਸਿਨੇਮਾ ਦੇ ਦੋ ਵੱਡੇ ਦਿਗੱਜ ਅਭਿਨੇਤਾ ਅਮਿਤਾਭ ਬੱਚਨ ਅਤੇ ਆਮਿਰ ਖਾਨ ਇਸ ਫਿਲਮ ਰਾਹੀਂ ਇਕੱਠੇ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣਗੇ। ਫਿਲਮ ਦੀ ਮਾਰਕਟਿੰਗ ਰਣਨੀਤੀ ਨੂੰ ਧਿਆਨ 'ਚ ਰੱਖਦੇ ਹੋਏ ਇਸ ਮੇਗਾ ਐਕਸ਼ਨ ਫਿਲਮ 'ਚ ਹਰ ਰੋਜ਼ ਇਕ ਕਿਰਦਾਰ ਦਾ ਪੋਸਟਰ ਰਿਲੀਜ਼ ਕੀਤਾ ਜਾਵੇਗਾ। ਯਸ਼ਰਾਜ ਫਿਲਮਸ ਨੇ ਅਮਿਤਾਭ 'ਤੇ ਅਧਾਰਤ ਫਿਲਮ ਦਾ ਪਹਿਲਾ ਮੋਸ਼ਨ ਪੋਸਟਰ ਰਿਲੀਜ਼ ਅੱਜ ਰਿਲੀਜ਼ ਕਰ ਦਿੱਤਾ ਹੈ।

ਫਿਲਮ 'ਚ ਅਮਿਤਾਭ ਇਕ ਯੋਧਾ ਖੁਦਾਬਖਸ਼ ਦੀ ਭੂਮਿਕਾ 'ਚ ਨਜ਼ਰ ਆਉਣਗੇ। ਇਹ ਪਹਿਲੀ ਹਿੰਦੀ ਹੈ ਜਿਸ ਦੀ ਕਹਾਣੀ 'ਚ ਸਮੁੰਦਰ ਨੂੰ ਪਿਛੋਕੜ ਦੇ ਰੂਪ 'ਚ ਵਰਤਿਆਂ ਜਾਵੇਗਾ। ਫਿਲਮ 'ਚ ਦਮਦਾਰ ਐਕਸ਼ਨ ਦੀ ਭਰਮਾਰ ਹੋਵੇਗੀ ਜਿਸ 'ਚ ਖੁਦਾਬਖਸ਼ ਸਮੁੰਦਰ ਦੇ ਮਾਸਟਰ ਰੂਪ 'ਚ ਸੰਭਾਲਨ ਲਈ ਤਿਆਰ ਹਨ। ਫਿਲਮ 'ਚ ਅਮਿਤਾਭ ਤੇ ਆਮਿਰ ਤੋਂ ਇਲਾਵਾ ਕੈਟਰੀਨਾ ਕੈਫ ਅਤੇ ਫਾਤਿਮਾ ਸਨਾ ਸ਼ੇਖ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੀਆਂ। ਵਿਜੈ ਕ੍ਰਿਸ਼ਣਾ ਆਚਾਰਿਆ ਨਿਰਦੇਸ਼ਿਤ ਫਿਲਮ ਦੀਵਾਲੀ ਮੌਕੇ 8 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Amitabh Bachchan Aamir Khan Katrina Kaif Thugs of Hindostan Motion Poster Bollywood Actor

Edited By

Kapil Kumar

Kapil Kumar is News Editor at Jagbani.