FacebookTwitterg+Mail

'ਸਈ ਰਾ ਨਰਸਿਮਹਾ ਰੈੱਡੀ' ਦੇ ਮੇਕਰਸ ਦਾ ਬਿੱਗ ਬੀ ਨੂੰ ਵੱਡਾ ਤੋਹਫਾ

amitabh bachchan
13 October, 2018 09:46:38 AM

ਮੁੰਬਈ(ਬਿਊਰੋ)— ਕੁਝ ਦਿਨ ਪਹਿਲਾਂ ਹੀ ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਆਪਣਾ 76ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ, ਜਿਸ 'ਤੇ ਉਨ੍ਹਾਂ ਨੂੰ ਹਰ ਪਾਸੀਓ ਫੈਨਜ਼ ਨੇ ਕਾਫੀ ਵਧਾਈਆਂ ਦਿੱਤੀਆਂ ਸਨ। ਅਜਿਹੇ 'ਚ ਹੀ ਅਮਿਤਾਭ ਫਿਲਮ 'ਸਈ ਰਾ ਨਰਸਿਮਹਾ ਰੈੱਡੀ' ਨਾਲ ਸਾਊਥ 'ਚ ਵੀ ਡੈਬਿਊ ਕਰ ਰਹੇ ਹਨ। ਹੁਣ ਇਸ ਫਿਲਮ ਦੇ ਮੇਕਰਸ ਨੇ ਬਿੱਗ ਬੀ ਦਾ ਫਸਟ ਲੁੱਕ ਰਿਲੀਜ਼ ਕਰਕੇ ਅਮਿਤਤਾਭ ਤੇ ਉਨ੍ਹਾਂ ਦੇ ਫੈਨਜ਼ ਨੂੰ ਤੋਹਫਾ ਦਿੱਤਾ ਹੈ। ਫਿਲਮ 'ਚ ਸੀਨੀਅਰ ਬੀ ਦਾ ਅਹਿਮ ਕਿਰਦਾਰ ਹੈ। ਫਿਲਮ 'ਚ ਅਮਿਤਾਭ ਦੀ ਲੁੱਕ ਨੂੰ ਰਿਲੀਜ਼ ਕਰਦੇ ਹੋਏ ਮੇਕਰਸ ਨੇ ਟੀਜ਼ਰ ਵੀ ਰਿਲੀਜ਼ ਕੀਤਾ ਹੈ।

 

ਇਸ 'ਚ ਬਿੱਗ ਬੀ ਦੇ ਮੱਥੇ 'ਤੇ ਲਾਲ ਰੰਗ ਦਾ ਟਿੱਕਾ ਲੱਗਿਆ ਹੋਇਆ ਹੈ। ਵੱਡੀ ਦਾੜ੍ਹੀ-ਮੁੱਛ ਨਾਲ ਉਨ੍ਹਾਂ ਦੀਆਂ ਅੱਖਾਂ 'ਚ ਸ਼ਾਂਤੀ ਦਾ ਭਾਅ ਨਜ਼ਰ ਆ ਰਿਹਾ ਹੈ। 'ਸਈ ਰਾ ਨਰਸਿਮਹਾ ਰੈੱਡੀ' 'ਚ ਸਾਊਥ ਐਕਟਰ ਚਿਰੰਨਜੀਵੀ ਲੀਡ ਕਿਰਦਾਰ ਨਿਭਾ ਰਹੇ ਹਨ। ਫਿਲਮ ਨੂੰ ਲੈ ਕੇ ਫੈਨਜ਼ ਕਾਫੀ ਐਕਸਾਈਟਿਡ ਹਨ। ਇਸ ਫਿਲਮ ਨੂੰ ਚਿਰੰਨਜੀਵੀ ਦਾ ਬੇਟਾ ਰਾਮਚਰਨ ਪ੍ਰੋਡਿਊਸ ਕਰ ਰਿਹਾ ਹੈ, ਜੋ ਆਜ਼ਾਦੀ ਸੇਨਾਨੀ ਯੂ ਨਰਸਿਮਹਾ ਰੈੱਡੀ ਦੀ ਜ਼ਿੰਦਗੀ 'ਤੇ ਅਧਾਰਿਤ ਫਿਲਮ ਹੈ। 'ਸਈ ਰਾ ਨਰਸਿਮਹਾ ਰੈੱਡੀ' ਤੇਲਗੂ, ਤਮਿਲ, ਕਨੰੜ ਤੇ ਮਲਯਾਲਮ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ।


 


Tags: Amitabh Bachchan First Look Guru Gosayi Venkanna Sye Raa Narasimha Reddy Ram Charan Bollywood Celebrity

Edited By

Sunita

Sunita is News Editor at Jagbani.