ਮੁੰਬਈ(ਬਿਊਰੋ)— ਜਿਥੇ ਇਕ ਪਾਸੇ ਪੂਰੇ ਦੇਸ਼ 'ਚ ਨਰਾਤਿਆਂ ਦੀ ਧੂਮ ਹੈ ਉੱਥੇ ਹੀ ਬਾਲੀਵੁੱਡ ਸਿਤਾਰੇ ਵੀ ਦੁਰਗਾ ਪੂਜਾ 'ਚ ਖੂਬ ਹਿੱਸਾ ਲੈ ਰਹੇ ਹਨ। ਅਜਿਹੇ 'ਚ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਪਰਿਵਾਰ ਕਿਵੇਂ ਪਿੱਛੇ ਰਹਿ ਸਕਦਾ ਹੈ।
ਹਾਲ ਹੀ 'ਚ ਅਮਿਤਾਭ ਬੱਚਨ ਦੀਆਂ ਕੁਝ ਖਾਸ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਮੁੰਬਈ ਦੇ ਇਕ ਪੰਡਾਲ 'ਚ ਆਪਣੇ ਪਰਿਵਾਰ ਨਾਲ ਪਹੁੰਚੇ ਸਨ।
ਇਸ ਪੂਜਾ 'ਚ ਬਿੱਗ ਬੀ ਦਾ ਪੂਰਾ ਪਰਿਵਾਰ ਬੈਠਾ ਨਜ਼ਰ ਆ ਰਿਹਾ ਹੈ ਅਤੇ ਮਾਂ ਦੁਰਗਾ ਦੀ ਭਗਤੀ 'ਚ ਲੀਨ ਹੋਇਆ ਨਜ਼ਰ ਆ ਰਿਹਾ ਹੈ।
ਦੱਸ ਦੇਈਏ ਕਿ ਹਰ ਸਾਲ ਬਿੱਗ ਬੀ ਆਪਣੇ ਪਰਿਵਾਰ ਨਾਲ ਨਰਾਤਿਆਂ 'ਚ ਇਸ ਦੁਰਗਾ ਪੰਡਾਲ 'ਚ ਜਾਂਦੇ ਹਨ।
ਅਮਿਤਾਭ ਬੱਚਨ ਦੁਰਗਾ ਮਾਂ ਨੂੰ ਬਹੁਤ ਮੰਨਦੇ ਹਨ। ਇਸ ਦੌਰਾਨ ਅਮਿਤਾਭ ਨੂੰ ਦੇਖਣ ਲਈ ਲੋਕਾਂ ਦੀ ਕਾਫੀ ਭੀੜ ਇਕੱਠੀ ਹੋਈ ਸੀ।
ਅਮਿਤਾਭ ਬੱਚਨ ਇਥੇ ਆਪਣੀ ਪਤਨੀ ਜਯਾ ਬੱਚਨ ਤੇ ਬੇਟੀ ਸ਼ਵੇਤਾ ਬੱਚਨ ਨਾਲ ਪਹੁੰਚੇ ਸਨ। ਹਾਲਾਂਕਿ ਇਥੇ ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਨਜ਼ਰ ਨਹੀਂ ਆਏ।